ਭਾਸ਼ਾ ਵਿਭਾਗ ਵੱਲੋਂ ਡਾ. ਤੀਰ ਦਾ ਬਾਲ ਕਹਾਣੀ ਸੰਗ੍ਰਹਿ ‘ਗੁਡ ਜੌਬ ਲੋਕ-ਅਰਪਣ

Date:

ਭਾਸ਼ਾ ਵਿਭਾਗ ਵੱਲੋਂ ਡਾ. ਤੀਰ ਦਾ ਬਾਲ ਕਹਾਣੀ ਸੰਗ੍ਰਹਿ ‘ਗੁਡ ਜੌਬ ਲੋਕ-ਅਰਪਣ

ਹੁਸ਼ਿਆਰਪੁਰ, 18 ਦਸੰਬਰ: ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰੋ. ਬਲਦੇਵ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਡਾ. ਮਨਮੋਹਨ ਸਿੰਘ ਤੀਰ ਦੇ ਬਾਲ ਕਹਾਣੀ ਸੰਗ੍ਰਹਿ ‘ਗੁਡ ਜੌਬ’ ਦੇ ਲੋਕ ਅਰਪਣ ਸਬੰਧੀ ਮਿੰਨੀ ਸਮਾਗਮ ਰਚਾਇਆ ਗਿਆ।ਭਾਸ਼ਾ ਵਿਭਾਗ ਦਫ਼ਤਰ ਵਿੱਚ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਤੇ ਡਾ. ਮਨਮੋਹਨ ਸਿੰਘ ਤੀਰ ਨੂੰ ਵਧਾਈ ਦਿੰਦਿਆਂ ਡਾ. ਜਸਵੰਤ ਰਾਏ ਨੇ ਕਿਹਾ ਕਿ ਡਾ. ਤੀਰ ਹੁਰਾਂ ਦਾ ਪਾਕਿਸਤਾਨੀ ਪੰਜਾਬੀ ਕਹਾਣੀ ਉੱਤੇ ਵੱਡਾ ਕੰਮ ਹੈ।ਹੁਣ ਤੱਕ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਦੀ ਸਿਰਜਣਾ ਕਰ ਚੁੱਕੇ ਡਾ. ਤੀਰ ਨੇ ਕਹਾਣੀ ਦੇ ਨਾਲ ਨਾਲ ਸਫ਼ਰਨਾਮੇ ਅਤੇ ਬਾਲ ਸਾਹਿਤ ’ਤੇ ਵੀ ਪ੍ਰਪੱਕਤਾ ਨਾਲ ਕਲਮ ਚਲਾਈ ਹੈ।ਲੰਬਾ ਸਮਾਂ ਸਕੂਲਾਂ ਅਤੇ ਕਾਲਜਾਂ ਵਿੱਚ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਡਾ. ਤੀਰ ਨੇ ਲੇਖਣੀ ਵਿੱਚ ਸਮਾਜਿਕ ਸਰੋਕਾਰਾਂ ਦਾ ਪੱਲਾ ਨਹੀਂ ਛੱਡਿਆ।