ਗੜ੍ਹਦੀਵਾਲਾ (ਯੋਗੇਸ਼ ਗੁਪਤਾ): 18 ਜੂਨ : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਜੋ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਚੈਰੀਟੇਬਲ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ, ਉੱਥੇ ਅੱਜ ਡਾ ਨਵਦੀਪ ਸਿੰਘ ਯੂਨੀਕ ਕਲੀਨਿਕ ਗੜ੍ਹਦੀਵਾਲਾ ਵਲੋਂ ਮਹੀਨੇ ਦੇ ਤੀਜੇ ਐਤਵਾਰ ਦੰਦਾਂ ਦੇ 20 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸੇ ਤਰ੍ਹਾਂ ਹੀ ਡਾ ਹਰਪ੍ਰੀਤ ਸਿੰਘ ਧੂਤ ਸ਼ੂਗਰ ਅਤੇ ਡਾਈਬਿਟੀਜ ਦੇ ਮਾਹਿਰ ਵਲੋਂ ਤੀਜੇ ਮੰਗਲਵਾਰ ਨੂੰ ਸ਼ਾਮ 3 ਤੋਂ 5 ਵਜੇ ਤੱਕ ਮਰੀਜ਼ਾਂ ਦਾ ਚੈੱਕਅਪ ਤੇ ਦਵਾਈਆਂ ਦਿੱਤੀਆਂ ਜਾਣਗੀਆਂ। ਲੋੜਵੰਦ ਮਰੀਜ਼ ਇੱਥੇ ਪਹੁੰਚੇ ਕੇ ਚੈਕਅੱਪ ਕਰਵਾ ਸਕਦੇ ਹਨ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।
ਚੈਰੀਟੇਬਲ ਹਸਪਤਾਲ ਪਿੰਡ ਬਾਹਗਾ ਵਿਖੇ ਦੰਦਾਂ ਦੇ ਮਾਹਿਰ ਡਾ ਨਵਦੀਪ ਸਿੰਘ ਨੇ 20 ਮਰੀਜ਼ਾਂ ਦਾ ਕੀਤਾ ਚੈਕਅੱਪ
Date: