ਡਿਸਏਬਲਡ ਪਰਸਨਜ ਵੈਲਫੇਅਰ ਸੁਸਾਇਟੀ ਵਲੋਂ ਐਮ ਐਲ ਏ ਡਾ ਰਵਜੋਤ ਸਿੰਘ ਨੂੰ ਦਿੱਤਾ ਮੰਗ ਪੱਤਰ
ਹੁਸਿ਼ਆਰਪੁਰ, 22 ਸਤੰਬਰ (ਬਜਰੰਗੀ ਪਾਂਡੇ ):ਦਿਵਿਆਂਗਾਂ ਦੀ ਸਮੱਸਿਆਵਾਂ ਨੂੰ ਹਲ ਕਰਾਉਣ ਲਈ ਡਿਸਏਬਲਡ ਪਰਸਨਜ ਵੈਲਫੇਅਰ ਸੁਸਾਇਟੀ (ਰਜਿ) ਦਾ ਇੱਕ ਵਫਦ ਅੱਜ ਡਾ ਰਵਜੋਤ ਸਿੰਘ ਵਿਧਾਇਕ ਸ਼ਾਮ ਚੁਰਾਸੀ ਨੂੰ ਇੱਕ ਮੰਗ ਪੱਤਰ ਦਿੱਤਾ।
ਇਸ ਮੌਕੇ ਮੌਕੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਡਾ ਰਵਜੋਤ ਸਿੰਘ ਵਿਧਾਇਕ ਸ਼ਾਮ ਚੁਰਾਸੀ ਨੂੰ ਦਿਵਿਆਂਗਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਦੱਸਿਆ ਕਿ ਪੰਜਾਬ ਸਰਕਾਰ ਨੇ 20 ਸਤੰਬਰ 2023 ਤੱਕ ਦਿਵਿਆਂਗਾਂ ਦੀ ਨੌਕਰੀਆਂ ਲਈ ਭਰਤੀ ਅਤੇ ਪਦਉਨਤੀ ਦਾ ਬੈਕਲਾਗ ਪੂਰਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਕਿਸੇ ਵੀ ਵਿਭਾਗ ਵਲੋਂ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਦਿਵਿਆਂਗਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਦਿਵਿਆਂਗਾਂ ਦੀ ਨੌਕਰੀ ’ਚ ਸਿੱਧੀ ਭਰਤੀ ਅਤੇ ਪਦਉਨਤੀ ਦਾ ਬੈਕਲਾਗ ਮਿਤੀ 01-01-1996 ਤੋਂ 3 ਫੀਸਦੀ ਅਤੇ ਮਿਤੀ 19-04-2017 ਤੋਂ 4 ਫੀਸਦੀ ਰਾਂਖਵੇਂਕਰਨ ਅਨੁਸਾਰ ਭਰਨਾ ਚਾਹੀਦਾ ਹੈ।
ਇਹ ਸਹੂਲਤ ਗੁਆਂਢੀ ਹਰਿਆਣੇ ਦੀ ਸਰਕਾਰ ਆਪਣੇ ਦਿਵਿਆਂਗਾਂ ਨੂੰ ਦੇ ਰਹੀ ਹੈ। ਇਸ ਮੌਕੇ ਨੇ ਉਨ੍ਹਾਂ ਦੱਸਿਆ ਕਿ ਪੰਜਾਬ ਸੂਬੇ ’ਚ ਡਿਸਏਬਿਲਟੀ ਕਮਿਸ਼ਨਰ ਦੀ ਅਸਾਮੀ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਹੈ, ਜਿਸ ਕਾਰਨ ਦਿਵਿਆਂਗਾਂ ਦੀ ਭਲਾਈ ਲਈ ਸੂਬੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਵਲ ਯੋਗ ਦਿਵਿਆਂਗ ਵਿਅਕਤੀ ਨੂੰ ਹੀ ਸਟੇਟ ਡਿਸਏਬਿਲਟੀ ਕਮਿਸ਼ਨਰ ਨਿਯੁਕਤ ਕਰਨਾ ਚਾਹੀਦਾ ਤਾਂ ਜੋ ਦਿਵਿਆਂਗਾਂ ਦੇ ਮਸਲੇ ਹਮਦਰਦੀ ਨਾਲ ਪਹਿਲ ਦੇ ਅਧਾਰ ’ਤੇ ਹਲ ਹੋ ਸਕਣ।
ਉਨ੍ਹਾਂ ਮੰਗ ਕੀਤੀ ਕਿ ਸਟੇਟ ਡਿਸਏਬਿਲਟੀ ਕਮਿਸ਼ਨਰ ਦੀ ਨਿਯੁਕਤੀ ਰਾਈਟਸ ਆਫ ਪਰਸਨਜ਼ ਵਿਦ ਡਿਸਏਬਿਲਟੀਜ਼ ਐਕਟ 2016 ਦੀ ਹਦਾਇਤਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ।
ਇਸ ਮੌਕੇ ਵਫਦ ਡਾ ਰਵਜੋਤ ਸਿੰਘ ਵਿਧਾਇਕ ਸ਼ਾਮ ਚਰਾਸੀ ਨੇ ਦਿਵਿਆਂਗਾਂ ਦੇ ਮਸਲਿਆਂ ਨੂੰ ਜਲਦੀ ਹਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਰਦੀਪ ਸੈਣੀ, ਹਰਪ੍ਰੀਤ ਸਿੰਘ ਧਾਮੀ, ਕੁਲਜੀਤ ਸਿੰਘ ਆਦਿ ਵੀ ਹਾਜਰ ਸਨ।
ਕੈਪਸ਼ਨ- ਡਾ ਰਵਜੋਤ ਸਿੰਘ ਵਿਧਾਇਕ ਸ਼ਾਮ ਚੁਰਾਸੀ ਨੂੰ ਮੰਗ ਪੱਤਰ ਦਿੰਦੇ ਹੋਏ ਸੰਦੀਪ ਸ਼ਰਮਾ, ਜਸਵਿੰਦਰ ਸਿੰਘ ਸਹੋਤਾ ਅਤੇ ਹੋਰ।