ਪੰਜਾਬ ‘ਚ ਸੂਟਕੇਸ ‘ਚੋਂ ਟੋਟਿਆਂ ‘ਚ ਮਿਲੀ ਸੀ ਲਾਸ਼, ਹੁਣ ਪੁਲਸ ਨੇ ਜਾਰੀ ਕੀਤਾ ਪੋਸਟਰ
(TTT)ਕੈਂਸਰ ਹਸਪਤਾਲ ਦੇ ਨੇੜੇ ਸਥਿਤ ਰੇਲਵੇ ਪੁਲ ਤੋਂ ਸੂਟਕੇਸ ‘ਚੋਂ ਟੋਟਿਆਂ ‘ਚ ਮਿਲੀ ਲਾਸ਼ ਦੇ ਮਾਮਲੇ ‘ਚ ਪੁਲਸ ਨੇ ਵੱਡਾ ਐਕਸ਼ਨ ਲਿਆ ਹੈ। ਟੁਕੜਿਆਂ ‘ਚ ਮਿਲੀ ਲਾਸ਼ ਨੂੰ ਲੈ ਕੇ ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਪਛਾਣ ਕਰਨ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ। ਥਾਣਾ ਡਵੀਜ਼ਨ ਨੰ.-6 ਦੀ ਪੁਲਸ ਨੇ ਇਸ ਮਾਮਲੇ ‘ਚ ਸ਼ੁਰੂਆਤੀ ਕਾਰਵਾਈ ਕਰਦੇ ਹੋਏ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ‘ਚ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀਜ਼ਿਕਰਯੋਗ ਹੈ ਕਿ 11 ਅਪ੍ਰੈਲ ਨੂੰ ਰੇਲਵੇ ਟਰੈਕ ’ਤੇ ਗਸ਼ਤ ਕਰ ਰਹੇ ਗੰਨਮੈਨ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਟਰੈਕ ਨੇੜੇ ਪਲਾਸਟਿਕ ‘ਚ ਲਪੇਟੇ ਹੋਏ ਕਿਸੇ ਵਿਅਕਤੀ ਦੇ ਕੱਟੇ ਹੋਏ ਸਰੀਰ ਦੇ ਹਿੱਸੇ ਪਏ ਹਨ, ਜਦ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਤਾਂ ਪੁਲ ਦੇ ਉੱਪਰ ਇਕ ਸੂਟਕੇਸ ਵਿਚ ਵੀ ਲਾਸ਼ ਦੇ ਟੋਟੇ ਪਏ ਸੀ।