ਪੰਜਾਬ ਸਕੂਲ ਖੇਡਾਂ ਵਿਚ ਡੀ.ਏ.ਵੀ. ਕਾਲਜੀਏਟ ਸੀਨੀ. ਸੈਕੰੰ. ਸਕੂਲ ਹੁਸ਼ਿਆਰਪੁਰ ਨੇ ਜ਼ੋਨ ਵਿੱਚ ਦਰਜ ਕੀਤਾ ਆਪਣਾ ਨਾਂ
(TTT) ्ਪਿਛਲੇ ਦਿਨੀ ਪੰਜਾਬ ਸਕੂਲ ਐੂਕੇਸ਼ਨ ਬੋਰਡ ਤਰਫ਼ੋਂ 68ਵਾਂ ਪੰਜਾਬ ਰਾਜ ਸਕੂਲ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡੀ.ਏ.ਵੀ. ਕਾਲਜੀਏਟ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਨੇ ਵੱਧ- ਚੜ ਕੇ ਹਿੱਸਾ ਲਿਆ। ਇਨਾਂ, ਖੇਡ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜੋਨ ਅੰਡਰ 19 ਉਮਰ ਤਹਿਤ ਖੋ-ਖੋ ( ਕੁੜੀਆਂ) ਟੀਮ ਨੇ ਹੁਸ਼ਿਆਰਪੁਰ ਜ਼ੋਨ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਵਿਅਕਤੀਗਤ ਮੁਕਾਬਲਿਆਂ ਜੂਡੋ ਵਿਚ ਨਵਦੀਪ ਕੌਰ ਨੇ 44 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ, ਤੇਜਲ ਨੇ 50 ਕਿਲੋ ਭਾਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ । ਬੌਕਸਿੰਗ ਵਿੱਚ ਰੂਹਾਨ ਭਟੀਆ ਨੇ 60 ਕਿੱਲੋ ਭਾਰ ਵਿੱਚ ਤੇ ਯਸ਼ਦੀਪ ਕੌਰ ਨੇ 75 ਕਿਲੋ ਭਾਰ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ। ਤੈਰਾਕੀ ਵਿੱਚ ਚਹਿਕਪੀ੍ਤ ਕੌਰ ਨੇ ਫਰੀ ਸਟਾਈਲ 50 ਮੀਟਰ ਤੇ 100 ਮੀਟਰ ਵਿਚ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਸ਼ ਮਹਿਤਾ, ਹਰਤ੍ਰਿਸ਼ਨ ਅਤੇ ਰਾਘਵ ਕਾਲੀਆ ਨੇ ਤੈਰਾਕੀ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕਰਦੇ ਹੋਏ ਕਈ ਤਗਮੇ ਆਪਣੇ ਨਾਂ ਕੀਤੇ ।
ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਅਤੇ ਡੀ.ਏ.ਵੀ. ਕਾਲਜੀਏਟ ਸਕੂਲ ਦੇ ਇੰਚਾਰਜ ਡਾ. ਰੂਪਾਕਸ਼ੀ ਬੱਗਾ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਲਈ ਪ੍ਰੇਰਿਤ ਕੀਤਾ। ਡੀ.ਏ.ਵੀ . ਮੈਨੈਜਿੰਗ ਕਮੇਟੀ ਪ੍ਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਸ਼ੀ੍ ਡੀ. ਐਲ. ਆਨੰਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਉਪਲੱਬਧੀ ਦੀ ਵਧਾਈ ਦਿੱਤੀ । ਡਾ. ਅਨੂਪ ਕੁਮਾਰ ਨੇ ਜੇਤੂ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਸਕੂਲ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਹੋਏ ਉਹਨਾਂ ਨੂੰ ਚੰਗੀ ਖੁਰਾਕ ਤੇ ਹਰ ਤਰਾਂ ਦੀ ਮਦਦ ਸਕੂਲ ਪ੍ਬੰਧਕਾਂ ਵਲੋਂ ਦੇਣ ਦਾ ਵਾਅਦਾ ਕੀਤਾ । ਇਸ ਮੌਕੇ ਡੀਨ ਪ੍ਰੀਖਿਆ ਨਵੀਨ ਕੁਮਾਰ ,ਡਾ. ਰਾਹੁਲ ਕਾਲੀਆ ਤੇ ਵਿਨੋਦ ਕੁਮਾਰ ਹਾਜ਼ਰ ਸਨ।