ਖੇਡਾਂ ਵਤਨ ਪੰਜਾਬ ਦੀਆਂ ਵਿੱਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦਾ ਸ਼ਾਨਦਾਰ ਪ੍ਦਰਸ਼ਨ
(TTT) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹੁਸ਼ਿਆਰਪੁਰ ਜਿਲੇ੍ ਵਿੱਚ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦੀ ਝੰਡੀ ਰਹੀ | ਕਾਲਜ ਪਿ੍ੰਸੀਪਲ ਪੋ੍. (ਡਾ.) ਵਿਨੈ ਕੁਮਾਰ ਨੇ ਦੱਸਿਆ ਕਿ ਇਹਨ੍ਹਾਂ ਮੁਕਾਬਲਿਆਂ ਵਿੱਚੋਂ ਬਾਕਸਿੰਗ ਵਿੱਚ ਰੇਖਾ ਅਤੇ ਮੋਕਸ਼ ਸ਼ਰਮਾ ਨੇ ਸੋਨ ਤਮਗਾ , ਰੋਹਿਨ ਭਾਟੀਆ,ਦਾਨਿਸ਼ ਕੁਮਾਰ ਅਤੇ ਸੁਖਵੀਰ ਕੌਰ ਨੇ ਚਾਂਦੀ ਦੇ ਤਮਗ਼ੇ, ਜੁੱਡੋ ਵਿੱਚ ਦਮਿਕਾ ਦਬ ਨੇ ਸੋਨ ਤਮਗ਼ਾ ਅਤੇ ਨਵਦੀਪ ਕੌਰ ਨੇ ਕਾਂਸੀ ਦਾ ਤਮਗ਼ਾ ਜਿੱਤਿਆ , ਐਥਲੈਟਿਕਸ ਵਿੱਚ ਗੁਰਪ੍ਰੀਤ ਸਿੰਘ ਅਤੇ ਮੋਹਿਤ ਕਰੋਟੋਨੀਆਂ ਨੇ ਸੋਨੇ ਦੇ ਤਮਗ਼ੇ ਅਤੇ ਜੇਮਨ ਬਾਰਜੋ ਨੇ ਕਾਂਸੀ ਦਾ ਤਮਗ਼ਾ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ | ਸੁਖਵੀਰ ਕੌਰ, ਰਜਨੀ, ਰੇਖਾ, ਭੁਪਿੰਦਰ , ਅਮਨਦੀਪ ਕੌਰ, ਮੋਨਿਕਾ,ਕਾਜਲ, ਦੀਪਾ ਕੌਰ, ਗੁਰਪ੍ਰੀਤ ਅਤੇ ਲਗਨਪੀ੍ਤ ਕੌਰ ਵਰਗੀਆਂ ਖਿਡਾਰਨਾਂ ਦੀ ਬਦੌਲਤ ਕਾਲਜ ਦੀ ਖੋ-ਖੋ ਟੀਮ ਜਿਲੇ੍ ਵਿੱਚੋਂ ਪਹਿਲੇ ਸਥਾਨ ਤੇ ਰਹੀ| ਕਾਲਜ ਮੈਨੇਜਿੰਗ ਕਮੇਟੀ ਪ੍ਧਾਨ ਡਾ. ਅਨੂਪ ਕੁਮਾਰ ਵੱਲੋਂ ਕਾਲਜ ਕੈਂਪਸ ਵਿੱਚ ਪਹੁੰਚਣ ਤੇ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਤੋਂ ਇਲਾਵਾ ਡਾ. ਰੂਪਾਕਸ਼ੀ ਬੱਗਾ, ਕਾਲਜ ਰਜਿਸਟਰਾਰ ਮੰਜ਼ੀਲ ਕੁਮਾਰ, ਮੈਡਮ ਗੁਰਵਿੰਦਰ ਕੌਰ , ਡਾ. ਰਾਹੁਲ ਕਾਲੀਆ ਅਤੇ ਸ਼ੀ੍ ਵਿਨੋਦ ਹਾਜ਼ਰ ਸਨ | ਸਕੱਤਰ ਸ਼ੀ੍ ਡੀ. ਐਲ. ਆਨੰਦ ਨੇ ਆਪਣੇ ਸ਼ੰਦੇਸ਼ ਵਿੱਚ ਖੁਸ਼ੀ ਦਾ ਪ੍ਗਟਾਵਾ ਕੀਤਾ ਅਤੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |