ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੀ ਰਸੋਈ ਪ੍ਰੋਜੈਕਟ ਨੂੰ 10 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ
ਹੁਸ਼ਿਆਰਪੁਰ, 14 ਅਕਤੂਬਰ
(TTT)ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਥਾਨਕ ਮੁਹੱਲਾ ਈਸ਼ ਨਗਰ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਵਿੱਚ ਸਫ਼ਲਤਾਪੂਰਵਕ ਚਲਾਏ ਜਾ ਰਹੇ ‘ਸਾਂਝੀ ਰਸੋਈ’ ਪ੍ਰੋਜੈਕਟ ਰੋਜ਼ਾਨਾ 450 ਤੋਂ 500 ਲੋੜਵੰਦ ਵਿਅਕਤੀਆਂ ਨੂੰ ਖਾਣਾ ਪ੍ਰਦਾਨ ਕਰ ਰਿਹਾ ਹੈ। ਇਸ ਪ੍ਰੋਜੈਕਟ ਦੀ ਹੋਰ ਸਫ਼ਲਤਾ ਲਈ ਲੋਕਾਂ ਵੱਲੋਂ ਦਾਨ ਅਤੇ ਸਹਾਇਤਾ ਮਿਲ ਰਹੀ ਹੈ। ਇਸ ਸਬੰਧੀ, ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਐਕਸਿਸ ਬੈਂਕ ਦੇ ਬਰਾਂਚ ਮੈਨੇਜਰ ਗੁਰਮੀਤ ਸਿੰਘ ਨੇ ਆਪਣੀ ਸਪੁੱਤਰੀ ਹਰਗੁਣ ਕੌਰ ਦੇ ਜਨਮ ਦਿਨ ਮੌਕੇ 10 ਹਜ਼ਾਰ ਰੁਪਏ ਸਾਂਝੀ ਰਸੋਈ ਪ੍ਰੋਜੈਕਟ ਲਈ ਦਾਨ ਕੀਤੇ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਦੇ ਮੈਂਬਰ ਅਤੇ ਸਟਾਫ ਵੀ ਮੌਜੂਦ ਸਨ। ਇਹ ਪ੍ਰੋਜੈਕਟ, ਜਿਲ੍ਹੇ ਦੇ ਸਮਾਜ ਸੇਵਕਾਂ ਅਤੇ ਦਾਨੀ ਸੱਜਣਾਂ ਵੱਲੋਂ ਦਿੱਤੇ ਗਏ ਫੰਡਾਂ ਦੁਆਰਾ ਚਲਾਇਆ ਜਾ ਰਿਹਾ ਹੈ। ਰੈੱਡ ਕਰਾਸ ਦੀ ਬੁੱਕ-ਏ-ਡੇਅ ਸਕੀਮ ਤਹਿਤ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਲਈ ਵੀ ਸਹਾਇਤਾ ਕਰਦੇ ਹਨ, ਜਿਸ ਵਿਚ ਰਾਸ਼ਨ ਸਮੱਗਰੀ ਅਤੇ ਵਿੱਤੀ ਸਹਾਇਤਾ ਸ਼ਾਮਲ ਹੈ|
Date: