
(TTT)ਅੱਜ ਹੁਸਿ਼ਆਰਪੁਰ ਤੋਂ ਸਾਬਕਾ ਕਾਂਗਰਸੀ ਸਾਂਸਦ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਖੂਬ ਰਗੜੇ ਲਾਏ ਨੇ ਤੇ ਕਿਹਾ ਹੈ ਕਿ ਸਰਕਾਰ ਝੂਠੇ ਮਖੌਟੇ ਲਾ ਕੇ ਸਿਹਤ ਸਹੂਲਤਾਵਾਂ ਚ ਸੁਧਾਰਾਂ ਦੇ ਦਾਅਵੇ ਕਰ ਰਹੀ ਹੈ। ਮੀਡੀਆ ਦੇ ਮੁਖਾਤਿਬ ਹੁੰਦਿਆਂ ਸੰਤੋਸ਼ ਚੌਧਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਮੰਤਰੀ ਕਾਰਜਕਾਲ ਦੌਰਾਨ ਹੁਸਿ਼ਆਰਪੁਰ ਨੂੰ 9 ਸਰਕਾਰੀ ਐਂਬੂਲੈਂਸਾਂ ਦਿੱਤੀਆਂ ਸਨ ਤਾਂ ਜੋ ਮਰੀਜ਼ਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ ਪਰੰਤੂ ਬਹੁਤ ਸ਼ਰਮ ਦੀ ਗੱਲ ਹੈ ਕਿ ਸਿਹਤ ਸੁਧਾਰਾਂ ਦੇ ਦਾਅਵੇ ਕਰਨ ਵਾਲੀ ਖੋਖਲੀ ਸਰਕਾਰ ਨੇ ਉਨ੍ਹਾਂ ਐਂਬੂਲੈਂਸ ਤੋਂ ਮੇਰਾ ਨਾਮ ਮਿਟਾ ਕੇ ਉਪਰ ਪੰਜਾਬ ਸਰਕਾਰ ਲਿਖਵਾ ਦਿੱਤਾ ਹੈ ਜੋ ਕਿ ਸਰਕਾਰੀ ਹਦਾਇਤਾਂ ਦੇ ਬਿਲਕੁੱਲ ਉਲਟ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਰਕਾਰ ਨੇ ਸਿਹਤ ਸੁਧਾਰਾਂ ਦੇ ਦਾਅਵੇ ਅਤੇ ਵਾਅਦੇ ਕੀਤੇ ਸਨ ਪਰੰਤੂ ਜਿਸ ਤਰ੍ਹਾਂ ਨਾਲ ਝੂਠੇ ਮਖੌਟੇ ਲਾ ਕੇ ਇਹ ਸਰਕਾਰ ਲੋਕਾਂ ਦੀਆਂ ਅੱਖਾਂ ਦਾ ਘੱਟਾ ਫੂਕ ਰਹੀ ਹੈ ਉਹ ਜਿ਼ਆਦਾ ਸਮੇਂ ਤੱਕ ਕਿਸੇ ਤੋਂ ਵੀ ਲੁਕਿਆ ਛਿਪਿਆ ਨਹੀਂ ਰਹੇਗਾ।ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਲੋਕਾਂ ਦੀ ਹਮਦਰਦ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਐਂਬੂਲੈਂਸਾਂ ਨੂੰ ਲੋਕਾਂ ਦੇ ਲਈ ਲਿਆਵੇ ਨਾ ਕਿ ਕੇਂਦਰ ਦੇ ਪੈਸੇ ਤੇ ਆਪਣਾ ਹੱਕ ਜਤਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਵੇ।ਇਸ ਮੌਕੇ ਉਨਾਂ ਦੇ ਨਾਲ ਰੋਹਿਤ ਖੁੱਲਰ .ਮੇਜਰ ਸਿੰਘ. ਕ੍ਰਿਸ਼ਨਾ ਸੈਣੀ.ਬਿੱਟੂ ਬਲਜਿੰਦਰ. ਟਿੰਮਾ.ਅਤੇ ਜਗਰੂਪ ਧਾਮੀ ਹਾਜ਼ਰ ਸਨ


