ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ.(ਐਮ) ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ ਸਾਥੀ ਮਹਿੰਦਰ ਕੁਮਾਰ ਬੱਢੋਆਣ ਦੀ ਪ੍ਰਧਾਨਗੀ

Date:

ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ.(ਐਮ) ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ ਸਾਥੀ ਮਹਿੰਦਰ ਕੁਮਾਰ ਬੱਢੋਆਣ ਦੀ ਪ੍ਰਧਾਨਗੀ ਹੇਠ ਹੋਈ।

ਹੁਸ਼ਿਆਰਪੁਰ, 20 ਜੁਲਾਈ 2024(TTT) ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਦੌਰਾਨ ਸਦੀਵੀਂ ਵਿਛੋੜਾ ਦੇ ਗਏ ਸਾਥੀ ਸੁਰਜੀਤ ਸਿੰਘ ਬਾੜੀ ਤਹਿਸੀਲ ਕਮੇਟੀ ਮੈਂਬਰ, ਰਘੁਵੀਰ ਸਿੰਘ ਛੰਨੀ ਅਤੇ ਮਲਕੀਤ ਸਿੰਘ ਚੱਕ ਭਾਈਆਂ ਨੂੰ ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸ਼ੇਖੋਂ ਨੇ ਦੱਸਿਆ ਕਿ ਪਾਰਟੀ ਦੀ ਕੇਂਦਰੀ ਕਮੇਟੀ ਨੇ ਪਾਰਲੀਮੈਂਟ ਦੀਆਂ ਚੋਣਾਂ ਦਾ ਰਿਵਿਊ ਕਰਦਿਆਂ ਕਿਹਾ ਹੈ ਕਿ ਇਹਨਾਂ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਲੋਕਾਂ ਨੇ ਸੰਵਿਧਾਨ ਦੀ ਰੱਖਿਆ, ਸਾਡੇ ਗਣਰਾਜ ਦੀ ਧਰਮ ਨਿਰਪੱਖ ਜਮਹੂਰੀ ਚਰਿੱਤਰ ਅਤੇ ਰੋਟੀ-ਰੋਜ਼ੀ ਦੀਆਂ ਸਥਿਤੀਆਂ ਵਿੱਚ ਤੇਜ਼ੀ ਨਾਲ ਗਿਰਾਵਟ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਇੰਡੀਆ ਗਠਜੋੜ ਦੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ 234 ਸੀਟਾਂ ਜਿੱਤੀਆਂ ਹਨ ਜੋ ਬਹੁਮਤ ਤੋਂ 38 ਘੱਟ ਹਨ। ਉਹਨਾਂ ਦੱਸਿਆ ਕਿ ਚੋਣਾ ਸਮੇਂ ਬੀ.ਜੇ.ਪੀ. ਵਲੋਂ ਫਿਰਕੂ ਧਰੁਵੀਕਰਨ ਕਰਨ ਲਈ ਮੁਸਲਮਾਨ ਘੱਟ ਗਿਣਤੀਆਂ ਉਤੇ ਹਮਲੇ, ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆ ਨੂੰ ਹਥਿਆਰ ਵਜੋਂ ਵਰਤਿਆ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਤਾਂ ਐਨ.ਡੀ.ਏ. ਦੀ ਹੈ ਪਰੰਤੂ ਕੇਂਦਰ ਕੈਬਿਨੇਟ ਦੀਆਂ ਮੁੱਖ ਵਜੀਰੀਆਂ ਭਾਜਪਾ ਨੇ ਆਪਣੇ ਕੋਲ ਹੀ ਰੱਖੀਆਂ ਹਨ। ਇਥੋਂ ਤੱਕ ਕਿ ਸਪੀਕਰ ਵੀ ਉਹਨਾਂ ਦਾ ਹੈ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਪਹਿਲੇ ਹੀ ਰੱਖੇ ਗਏ ਹਨ। ਕੇਂਦਰੀ ਕਮੇਟੀ ਨੇ ਆਪਣੀਆਂ ਇਕਾਈਆਂ ਨੂੰ ਭਾਜਪਾ ਅਤੇ ਹੋਰ ਫਿਰਕੂ ਸੰਗਠਨਾਂ ਦੁਆਰਾ ਕੀਤੇ ਜਾ ਰਹੇ ਹਮਲਿਆ ਦਾ ਡਟ ਕੇ ਮੁਕਾਬਲਾ ਕਰਨ ਲਈ ਵੱਡੀ ਲਾਮਬੰਦੀ ਕਰਨ ਲਈ ਕਿਹਾ ਹੈ। ਚੋਣਾਂ ਵਿੱਚ 10 ਸਾਲ ਤੋਂ ਬਾਅਦ ਪਾਰਲੀਮੈਂਟ ਅੰਦਰ ਵਿਰੋਧੀ ਧਿਰ ਮਜ਼ਬੂਤ ਹੋ ਕੇ ਆਈ ਹੈ ਅਤੇ ਵਿਰੋਧੀ ਧਿਰ ਦਾ ਆਗੂ ਬਣਾਉਣ ਵਿੱਚ ਸਫਲ ਹੋਈ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਪਿਛਲੀ ਸਰਕਾਰ ਵੇਲੇ ਗੈਰ ਸੰਵਿਧਾਨਿਕ ਤੌਰ ਤੇ ਬਿਨ੍ਹਾਂ ਬਹਿਸ ਅਤੇ 150 ਦੇ ਕਰੀਬ ਵਿਰੋਧੀ ਧਿਰ ਦੇ ਸਾਂਸਦਾ ਨੂੰ ਸਦਨ ਚੋਂ ਬਾਹਰ ਕੱਢ ਕੇ ਜੋ ਕਾਨੂੰਨ ਪਾਸ ਕੀਤੇ ਸਨ, 01 ਜੁਲਾਈ ਤੋਂ ਉਹਨਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ, ਉਨਾਂ ਦਾ ਵਿਰੋਧ ਜਾਰੀ ਰਹਿਣਾ ਚਾਹੀਦਾ ਹੈ। ਪੰਜਾਬ ਦੀਆਂ ਚੋਣਾਂ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਬੀ.ਜੇ.ਪੀ. ਦਾ ਹਾਰਨਾ ਚੰਗੀ ਗੱਲ ਹੈ, ਪਰੰਤੂ ਉਸ ਦੀ ਵੋਟ ਪ੍ਰਤੀਸ਼ਤਤਾ ਵੱਧਣੀ ਚਿੰਤਾ ਵਾਲੀ ਗੱਲ ਹੈ। 2 ਖਾਲਿਸਤਾਨ ਪੱਖੀ ਉਮੀਦਵਾਰਾਂ ਦਾ ਜਿੱਤਣਾ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸ਼ਾਂਤੀ ਲਈ ਸ਼ੁਭ ਸੰਕੇਤ ਨਹੀ ਹਨ। ਉਹਨਾਂ ਨੇ ਪਾਰਟੀ ਕੇਂਦਰੀ ਕਮੇਟੀ ਵਲੋਂ 24ਵੀਂ ਪਾਰਟੀ ਕਾਂਗਰਸ ਦੀ ਤਿਆਰੀ ਲਈ 01 ਸਤੰਬਰ 2024 ਤੋਂ ਬਰਾਂਚਾ ਦੀਆਂ ਕਾਨਫਰੰਸਾਂ ਤੋਂ ਲੈ ਕੇ ਸੂਬਾਈ ਕਾਨਫਰੰਸ ਦਾ ਏਜੰਡਾ ਵਿਸਥਾਰ ਸਹਿਤ ਪੇਸ਼ ਕੀਤਾ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਜ਼ਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਬਰਾਂਚਾ ਦੀਆਂ ਕਾਨਫਰੰਸਾ ਕਰਕੇ ਚੋਣਾਂ ਕੀਤੀਆਂ ਜਾਣਗੀਆਂ। ਪਾਰਟੀ ਤਹਿਸੀਲ ਕਾਨਫਰੰਸਾ 26 ਸਤੰਬਰ ਦਸੂਹਾ, 10 ਅਕਤੂਬਰ ਹੁਸ਼ਿਆਰਪੁਰ, 20 ਅਕਤੂਬਰ ਗੜ੍ਹਸ਼ੰਕਰ ਅਤੇ 25 ਅਕਤੂਬਰ ਨੂੰ ਮੁਕੇਰੀਆਂ ਵਿੱਚ ਕੀਤੀਆਂ ਜਾਣਗੀਆਂ। ਇਹਨਾਂ ਕਾਨਫਰੰਸਾ ਦੀ ਤਿਆਰੀ ਲਈ 04 ਅਗਸਤ ਨੂੰ ਤਹਿਸੀਲ ਦਸੂਹਾ, 5 ਅਗਸਤ ਨੂੰ ਤਹਿਸੀਲ ਗੜ੍ਹਸ਼ੰਕਰ, 06 ਅਗਸਤ ਨੂੰ ਤਹਿਸੀਲ ਹੁਸ਼ਿਆਰਪੁਰ ਅਤੇ 07 ਅਗਸਤ ਨੂੰ ਤਹਿਸੀਲ ਮੁਕੇਰੀਆਂ ਦੀਆਂ ਮੀਟਿੰਗਾ ਕਰਕੇ ਬਰਾਂਚ ਕਾਨਫਰੰਸਾ ਅਤੇ ਤਹਿਸੀਲ ਕਾਨਫਰੰਸਾ ਨੂੰ ਸਫਲ ਕਰਨ ਲਈ ਠੋਸ ਫੈਸਲੇ ਲਏ ਜਾਣਗੇ। 01 ਅਗਸਤ ਨੂੰ ਜ਼ਿਲ੍ਹੇ ਭਰ ਵਿਚੋਂ ਸਾਥੀ, ਸਾਥੀ ਹਰਕਿਸ਼ਨ ਸਿੰਘ ਸੁਰਜੀਤ ਦੀ ਬਰਸੀ ਮੌਕੇ ਚੰਡੀਗੜ੍ਹ ਵਿਖੇ ਹੁੰਮ-ਹੁਮਾ ਕੇ ਪਹੁੰਚਣਗੇ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਗੁਰਮੇਸ਼ ਸਿੰਘ, ਦਰਸ਼ਨ ਸਿੰਘ ਮੱਟੂ, ਆਸ਼ਾ ਨੰਦ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਰਣਜੀਤ ਸਿੰਘ ਚੋਹਾਨ, ਹਰਬੰਸ ਸਿੰਘ ਧੂਤ, ਹਰਭਜਨ ਸਿੰਘ ਅਟਵਾਲ, ਸ਼ਮਸ਼ੇਰ ਸਿੰਘ ਕਮਾਹੀ ਦੇਵੀ, ਪ੍ਰੇਮਲਤਾ ਅਤੇ ਮਨਜੀਤ ਕੌਰ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...