ਸੀ.ਪੀ.ਆਈ.(ਐਮ.) ਰਾਜਪੁਰ ਭਾਈਆਂ ਦੀ ਬ੍ਰਾਂਚ ਕਾਨਫਰੰਸ: ਸਾਥੀ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸੰਬੋਧਨ ਅਤੇ ਚੋਣਾਂ
(TTT) ਸੀ.ਪੀ.ਆਈ.(ਐਮ.) ਦੀ ਰਾਜਪੁਰ ਭਾਈਆਂ ਬ੍ਰਾਂਚ ਨੇ ਸਾਥੀ ਗੁਰਨਾਮ ਸਿੰਘ ਉਰਫ ਰਾਜਾ ਦੀ ਪ੍ਰਧਾਨਗੀ ਹੇਠ ਕਾਨਫਰੰਸ ਆਯੋਜਿਤ ਕੀਤੀ। ਕਾਨਫਰੰਸ ਦੀ ਸ਼ੁਰੂਆਤ ਪਿਛਲੇ ਤਿੰਨ ਸਾਲਾਂ ਵਿੱਚ ਵਿਛੋੜਾ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਕੀਤੀ ਗਈ।
ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੇਸ਼ ਸਿੰਘ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਬ੍ਰਾਂਚਾਂ ਦੇ ਪਿੰਡ ਵਿੱਚ ਆਗੂ ਦਸਤੇ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਬ੍ਰਾਂਚਾਂ ਜਦ ਤੱਕ ਆਪਣੇ ਨਿਯਤ ਸਮੇਂ ਅਨੁਸਾਰ ਮੀਟਿੰਗਾਂ ਨਹੀਂ ਕਰਦੀਆਂ ਅਤੇ ਪਿੰਡ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਯੋਗਦਾਨ ਨਹੀਂ ਪਾਉਂਦੀਆਂ, ਤਦ ਤੱਕ ਆਪਣਾ ਅਸਲੀ ਰੋਲ ਨਿਭਾਉਣ ਵਿੱਚ ਸਫਲ ਨਹੀਂ ਹੋ ਸਕਦੀਆਂ।ਬ੍ਰਾਂਚਾਂ ਰਾਹੀਂ ਹੀ ਪਾਰਟੀ ਜਨ ਸਮੂਹਾਂ ਨਾਲ ਰਾਬਤਾ ਕਰ ਸਕਦੀ ਹੈ ਅਤੇ ਜਨਤਕ ਜਥੇਬੰਦੀਆਂ ਦੀ ਉਸਾਰੀ ਅਤੇ ਲੋਕਾਂ ਦੇ ਮਸਲੇ ਲੈ ਕੇ ਸੰਘਰਸ਼ਾਂ ਰਾਹੀਂ ਲੋਕਾਂ ਨੂੰ ਰਾਜਨੀਤੀ ਵਿੱਚ ਲਿਆਇਆ ਜਾ ਸਕਦਾ ਹੈ।ਕਾਨਫਰੰਸ ਵਿੱਚ ਸਾਥੀ ਜੋਗਿੰਦਰ ਲਾਲ ਨੂੰ ਮੁੜ ਬ੍ਰਾਂਚ ਸਕੱਤਰ ਚੁਣਿਆ ਗਿਆ ਅਤੇ 10 ਅਕਤੂਬਰ ਨੂੰ ਬਸੀ ਦੌਲਤ ਖਾਂ ਵਿੱਚ ਹੋ ਰਹੀ ਤਹਿਸੀਲ ਕਾਨਫਰੰਸ ਲਈ ਸਾਥੀ ਧਰਮਪਾਲ ਅਤੇ ਭੁਪਿੰਦਰ ਸਿੰਘ ਨੂੰ ਡੇਲੀਗੇਟ ਚੁਣਿਆ ਗਿਆ। ਇਸ ਮੌਕੇ ਸਾਥੀ ਕਮਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।