ਲੁਧਿਆਣਾ ‘ਚ ਤਿੰਨ ਦਿਨ ਰਹਿਣਗੇ CM ਮਾਨ ਅਤੇ ਕੇਜਰੀਵਾਲ, ਨਸ਼ਿਆਂ ਵਿਰੁੱਧ ਕਰਨਗੇ ਰੈਲੀ ਤੇ ਹੋ ਸਕਦਾ ਵੱਡਾ ਐਲਾਨ

Date:

(TTT)ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕੇ ਲੁਧਿਆਣਾ ਆਉਣਗੇ। ਇਸ ਦੌਰਾਨ ਉਹ ਫਿਰੋਜ਼ਪੁਰ ਰੋਡ ‘ਤੇ ਹੋਟਲ ਕਿੰਗਜ਼ ਵਿਲਾ ਵਿਖੇ ਉਪ ਚੋਣਾਂ ਸੰਬੰਧੀ ਸੂਬੇ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਨਗੇ।ਇਹ ਮੀਟਿੰਗ ਲਗਭਗ 2 ਤੋਂ 3 ਘੰਟਿਆਂ ਤੱਕ ਚੱਲੇਗੀ। 2 ਅਪ੍ਰੈਲ ਨੂੰ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਘੁਮਾਰ ਮੰਡੀ ਵਿੱਚ ਨਸ਼ਿਆਂ ਵਿਰੁੱਧ ਰੈਲੀ ਵੀ ਕਰਨਗੇ। ਰੈਲੀ ਤੋਂ ਬਾਅਦ ਉਹ ਇਨਡੋਰ ਸਟੇਡੀਅਮ (Indoor Stadium) ਵਿੱਚ ਵਿਦਿਆਰਥੀਆਂ ਨੂੰ ਮਿਲਣਗੇ। 3 ਅਪ੍ਰੈਲ ਨੂੰ ਆਈ.ਟੀ.ਆਈ. ਕਾਲਜ (ITI College) ਵਿੱਚ ਨਵੀਆਂ ਮਸ਼ੀਨਾਂ ਦੇਖਣ ਨੂੰ ਮਿਲਣਗੀਆਂ।ਜਾਣਕਾਰੀ ਦਿੰਦਿਆਂ ਹੋਇਆਂ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਮਾਨ (CM Bhagwant Mann) ਅਤੇ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੀ ਸਮੁੱਚੀ ਲੀਡਰਸ਼ਿਪ ਸ਼ਹਿਰ ਵਿੱਚ ਹੋਵੇਗੀ। 2 ਅਪ੍ਰੈਲ ਨੂੰ ਘੁਮਾਰ ਮੰਡੀ ਵਿੱਚ ਨਸ਼ਿਆਂ ਵਿਰੁੱਧ ਇੱਕ ਰੈਲੀ ਵੀ ਕੀਤੀ ਜਾਵੇਗੀ। ਸੰਜੀਵ ਅਰੋੜਾ ਨੇ ਕਿਹਾ ਕਿ ਉਮੀਦ ਹੈ ਕਿ ਉਪ ਚੋਣਾਂ ਮਈ ਦੇ ਮਹੀਨੇ ਵਿੱਚ ਹੋ ਸਕਦੀਆਂ ਹਨ|

Share post:

Subscribe

spot_imgspot_img

Popular

More like this
Related