ਸੀ.ਜੇ.ਐਮ-ਕਮ-ਸਕੱਤਰ ਨੇ ਓਲਡ ਏਜ ਹੋਮ ‘ਚ ਮਨਾਇਆ ਅੰਤਰਰਾਸ਼ਟਰੀ ਬਜ਼ੁਰਗ ਦਿਵਸ
ਹੁਸ਼ਿਆਰਪੁਰ, 1 ਅਕਤੂਬਰ:(TTT) ਮਾਨਯੋਗ ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ. ਨਗਰ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਹੁਸ਼ਿਆਰਪੁਰ ਦਿਲਬਾਗ ਸਿੰਘ ਜੋਹਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਹੁਸ਼ਿਆਰਪੁਰ ਸ਼੍ਰੀ ਰਾਜ ਪਾਲ ਰਾਵਲ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਓਲਡ ਏਜ ਹੋਮ ਰਾਮ ਕਾਲੋਨੀ ਕੈਪ, ਹੁਸ਼ਿਆਰਪੁਰ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਮੌਜੂਦ ਕਰਮਚਾਰੀਆਂ ਨੂੰ ਕਿਹਾ ਕਿ ਬਚਪਨ ਤੋਂ ਹੀ ਸਾਨੂੰ ਆਪਣੇ ਘਰਾਂ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਨੂੰ ਆਪਣੇ ਬਜ਼ੁਰਗਾਂ
ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਜ਼ੁਰਗ ਸਾਡੇ ਘਰ ਦੀ ਨੀਂਹ ਹੁੰਦੇ ਹਨ, ਸਾਨੂੰ ਬਜ਼ੁਰਗਾਂ ਦਾ ਆਸ਼ੀਰਵਾਦ ਬਹੁਤ ਕਿਸਮਤ ਨਾਲ ਮਿਲਦਾ ਹੈ, ਇਸ ਲਈ ਹਰ ਕਿਸੇ ਨੂੰ ਆਪਣੇ ਵੱਡੇ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਡਿਪਟੀ ਚੀਫ ਲੀਗਲ ਏਡ ਡਿਫੇਸ਼ ਕਾਉਸਲ ਹਰਜਿੰਦਰ ਕੁਮਾਰ ਵਰਮਾ ਨੇ ਬਜ਼ੁਰਗਾਂ ਦੇ ਕਾਨੂੰਨੀ ਹੱਕਾ ਪ੍ਰਤੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਸਵੱਛਤਾ ਅਭਿਆਨ ਦੇ ਚਲਦਿਆ ਸੀ.ਜੀ.ਐਮ ਵੱਲੋਂ ਕਰਮਚਾਰੀਆਂ ਨੂੰ ਆਪਣੇ ਸਟਾਫ ਰੂਮ ਨੂੰ ਸਾਫ ਰੱਖਣ ਲਈ ਦਿਸਾ ਨਿਰਦੇਸ਼ ਦਿੱਤੇ ਅਤੇ ਕੋਰਟ ਕੰਪਲੈਕਸ, ਹੁਸ਼ਿਆਰਪੁਰ ਦੇ ਬਾਹਰੀ ਖੇਤਰ ਨੂੰ ਸਾਫ ਰੱਖਣ ਲਈ ਸਫਾਈ ਸੇਵਕਾਂ ਤੋਂ ਆਪਣੀ ਦੇਖ ਰੇਖ ਵਿੱਚ ਸਾਫ ਕਰਵਾਇਆ ਗਿਆ ਤਾ ਜੋ ਮੱਛਰ ਅਤੇ ਡੈਗੂਂ ਵਰਗੀਆਂ ਬਿਮਾਰੀਆਂ ਤੋ ਵੀ ਬਚਿਆ ਜਾ ਸਕੇ। ਉਨ੍ਹਾਂ ਕਰਮਚਾਰੀਆ ਅਤੇ ਸਫਾਈ ਸੇਵਕਾਂ ਨੂੰ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਿਆ ਜਾਵੇ।