ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਨੇਤਰਦਾਨ ਸੰਸਥਾ ਦੇ ਸਹਿਯੋਗ ਨਾਲ ਸ਼ਰੀਰਦਾਨੀ ਅਤੇ ਨੇਤਰਦਾਨੀ ਨੂੰ ਕੀਤਾ ਗਿਆ ਸਨਮਾਨਿਤ

Date:

ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਨੇਤਰਦਾਨ ਸੰਸਥਾ ਦੇ ਸਹਿਯੋਗ ਨਾਲ ਸ਼ਰੀਰਦਾਨੀ ਅਤੇ ਨੇਤਰਦਾਨੀ ਨੂੰ ਕੀਤਾ ਗਿਆ ਸਨਮਾਨਿਤ

ਹੁਸ਼ਿਆਰਪੁਰ 31 ਜੁਲਾਈ 2024(TTT)ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਜਿਲ੍ਹਾ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਨਾਲ ਇੱਕ ਬੈਠਕ ਕੀਤੀ ਗਈ। ਇਸ ਮੌਕੇ ਨੇਤਰਦਾਨ ਸੰਸਥਾ ਦੇ ਮੈਂਬਰਾਂ ਦੀ ਪ੍ਰੇਰਣਾ ਸਦਕਾ ਸ੍ਰੀਮਤੀ ਹਰਵਿੰਦਰ ਕੌਰ ਹੁਸ਼ਿਆਰਪੁਰ ਨੇ ਮਰਣ ਉਪਰੰਤ ਮੈਡੀਕਲ ਰਿਸਰਚ ਲਈ ਆਪਣਾ ਸ਼ਰੀਰ ਦਾਨ ਕਰਨ ਦਾ ਅਤੇ ਸ੍ਰੀ ਸਰਬਜੀਤ ਸਿੰਘ ਪਿੰਡ ਚੋਟਾਲਾ ਨੇ ਨੇਤਰਦਾਨ ਕਰਨ ਦਾ ਪ੍ਰਣ ਲੈਂਦੇ ਹੋਏ ਆਪਣੇ ਫਾਰਮ ਭਰੇ ਗਏ। ਉਹਨਾਂ ਦੇ ਨਾਲ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਸਨ। ਇਸ ਦੌਰਾਨ ਸਿਵਲ ਸਰਜਨ ਡਾ ਡਮਾਣਾ ਅਤੇ ਨੇਤਰਦਾਨ ਸੰਸਥਾਂ ਵਲੋਂ ਸਰੀਰਦਾਨ ਅਤੇ ਨੇਤਰਦਾਨ ਕਰਨ ਵਾਲੇ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਡਮਾਣਾ ਨੇ ਸ਼ਰੀਰਦਾਨੀ ਅਤੇ ਨੇਤਰਦਾਨੀ ਨੂੰ ਮਾਨਵਤਾ ਦੀ ਭਲਾਈ ਲਈ ਕੀਤੇ ਇਸ ਨੇਕ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਨਸ਼ਵਰ ਸ਼ਰੀਰ ਨੂੰ ਅਜਾਈਂ ਜਲਾਉਣ ਜਾਂ ਦਬਾਉਣ ਨਾਲੋਂ ਅਗਰ ਮਨੁੱਖਤਾ ਦੇ ਭਲੇ ਦੇ ਲੇਖੇ ਲਾ ਦਿੱਤਾ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ। ਅੱਖਾਂ ਜਾਂ ਸਰੀਰ ਦਾਨ ਕਰਨਾ ਮਹਾਨ ਕਾਰਜ ਹੈ। ਸਾਨੂੰ ਸਾਰਿਆਂ ਨੂੰ ਦੇਸ਼ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਹੋਈ ਬੇਤਹਾਸ਼ਾ ਤਰੱਕੀ ਕਾਰਨ ਅੱਜ ਇਹ ਸੰਭਵ ਹੋ ਸਕਿਆ ਹੈ ਕਿ ਅਸੀਂ ਆਪਣੇ ਕੁਝ ਸਰੀਰਕ ਅੰਗਾਂ ਦਾ ਦਾਨ ਜਿਹੇ ਨੇਕ ਸੇਵਾ ਕਾਰਜ ਨਾਲ ਕਿਸੇ ਨੂੰ ਜੀਵਨਦਾਨ ਦੇ ਸਕਦੇ ਹਾਂ ਅਤੇ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਭਰ ਸਕਦੇ ਹਾਂ। ਲੋਕਾਂ ਵੱਲੋਂ ਤਾਂ ਮੌਤ ਉਪਰੰਤ ਪੂਰਾ ਸਰੀਰ ਹੀ ਡਾਕਟਰੀ ਖੋਜਾਂ ਅਤੇ ਵਿਦਿਅਕ ਮੰਤਵਾਂ ਲਈ ਦਾਨ ਕੀਤਾ ਜਾ ਰਿਹਾ ਹੈ। ਅੰਗ ਦਾਨਾਂ ਵਿੱਚੋਂ ਹੀ ਇੱਕ ਹੈ ਅੱਖਾਂ ਦਾ ਦਾਨ ਜੋ ਕਿਸੇ ਦ੍ਰਿਸ਼ਟੀਹੀਣ ਦੇ ਜੀਵਨ ਦੇ ਹਨ੍ਹੇਰੇ ਵਿੱਚ ਚਾਨਣ ਦੀ ਛਿੱਟ ਲਿਆ ਸਕਦਾ ਹੈ। ਸਾਡੀਆਂ ਦਾਨ ਕੀਤੀਆਂ ਅੱਖਾਂ ਮੌਤ ਉਪਰੰਤ ਵੀ ਜੀਵਤ ਰਹਿ ਕੇ ਕਿਸੇ ਦੀ ਹਨੇਰੀ ਦੁਨੀਆਂ ਵਿੱਚ ਉਜਾਲਾ ਕਰ ਸਕਦੀਆਂ ਹਨ। ਜੇ ਅਸੀਂ ਇਸ ਖੂਬਸੂਰਤ ਜ਼ਿੰਦਗੀ ਨੂੰ ਬਿਨਾਂ ਅੱਖਾਂ ਦੀ ਨਜ਼ਰ ਤੋਂ ਜਿਉਣ ਬਾਰੇ ਸੋਚੀਏ ਤਾਂ ਸਾਡੇ ਅੱਗੇ ਹਨੇਰਾ ਜਿਹਾ ਜਾਪਣ ਲੱਗਦਾ ਹੈ ਤੇ ਅਜੀਬ ਜਿਹੀ ਘਬਰਾਹਟ ਵੀ ਹੋਣ ਲੱਗਦੀ ਹੈ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਸਮਾਜ ਸੇਵਾ ਵਜੋਂ ਸਰੀਰਦਾਨ ਜਾਂ ਅੰਗਦਾਨ ਕਰਨਾ ਮਹਾਨ ਪੁੰਨ ਦਾ ਕੰਮ ਹੈ। ਇਸ ਲਈ ਇਸ ਨੇਕ ਕਾਰਜ ਵਿੱਚ ਸਾਰਿਆਂ ਨੂੰ ਸਹਿਯੋਗ ਜਰੂਰ ਦੇਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਸ਼ਰੀਰ ਦਾਨ ਜਾਂ ਅੱਖਾਂ ਦਾਨ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਫਾਰਮ ਲੈਣ ਲਈ ਸਿਵਲ ਹਸਪਤਾਲ ਵਿਖੇ ਸਥਿਤ ਨੇਤਰ ਦਾਨ ਵਿੰਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਟ ਸ. ਮਨਮੋਹਨ ਸਿੰਘ, ਸੈਕਟਰੀ ਸ ਬਲਜੀਤ ਸਿੰਘ ਪਨੇਸਰ, ਸ. ਗੁਰਪ੍ਰੀਤ ਸਿੰਘ, ਮੈਡਮ ਸੰਤੋਸ਼ ਸੈਣੀ, ਮੈਡਮ ਜਤਿੰਦਰ ਕੌਰ, ਸ੍ਰੀ ਹੁਸਨ ਚੰਦ, ਸ੍ਰੀ ਐਸਪੀ ਸ਼ਰਮਾ, ਸ. ਹਰਵਿੰਦਰ ਸਿੰਘ ਤੇ ਡਾ ਕਿਸ਼ੋਰੀ ਲਾਲ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

नर्सिंग कॉलेज की छात्राओं ने 100 दिवसीय टीबी मुक्त अभियान के तहत निकाली जागरूकता रैली

ब्लॉक हारटा बडला (TTT) 24.01 .2025  सिविल सर्जन होशियारपुर डॉ.पवन कुमार व जिला...

6वां गणतंत्र दिवस: पुलिस लाइन ग्राउंड में हुई फुल ड्रेस रिहर्सल

डिप्टी कमिश्नर ने फहराया तिरंगा, मार्च पास्ट से...