YOU TUBE:
ਹੁਸ਼ਿਆਰਪੁਰ 17 ਜੁਲਾਈ 2023 (TTT):ਜਿਲ੍ਹੇ ਵਿੱਚ ਹੜ੍ਹਾਂ ਦੇ ਸੰਕਟ ਅਤੇ ਸਥਿਤੀ ਦੇ ਮੱਦੇਨਜ਼ਰ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਡਮਾਣਾ ਦੀ ਪ੍ਰਧਾਨਗੀ ਹੇਠ ਆਈਐਮਏ, ਆਯੂਸ਼ ਵਿਭਾਗ, ਆਯੁਰਵੈਦਿਕ ਕਾਲਜਾਂ, ਨਰਸਿੰਗ ਕਾਲਜਾਂ, ਸਵੈ-ਸੇਵੀ ਸੰਸਥਾਵਾਂ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਹੜ੍ਹਾਂ ਦੀ ਸਥਿਤੀ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਫੈਲਣ ਵਾਲੀਆਂ ਬੀਮਾਰੀਆਂ ਨਾਲ ਨਿਪਟਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੜ੍ਹਾਂ ਦੀ ਸਥਿਤੀ ਵੱਲ ਧਿਆਨ ਦੁਆਉਂਦਿਆ ਕਿਹਾ ਕਿ ਸਿਹਤ ਵਿਭਾਗ ਨੂੰ ਜਰੂਰਤ ਪੈਣ ਤੇ ਦਵਾਈਆਂ, ਐਬੂਲੈਂਸ ਅਤੇ ਹਿਊਮਨ ਰਿਸੋਰਸਿਸ ਦੀ ਜਰੂਰਤ ਪੈ ਸਕਦੀ ਹੈ ਜਿਸਦੇ ਲਈ ਸਮੂਹ ਸੰਸਥਾਵਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਹੜ੍ਹਾਂ ਵਿੱਚ ਵਾਟਰ ਬੋਰਨ ਬੀਮਾਰੀਆਂ, ਵੈਕਟਰ ਬੋਰਨ ਬੀਮਾਰੀਆਂ ਦੇ ਫੈਲਣ ਦਾ ਜਿਕਰ ਕਰਦਿਆਂ ਡੇਂਗੂ, ਮਲੇਰੀਆ ਜਾਂ ਹੋਰ ਬੀਮਾਰੀਆਂ ਨਾਲ ਸੰਬੰਧਤ ਕੇਸ ਜੋ ਪ੍ਰਾਈਵੇਟ ਸੰਸਥਾਵਾਂ ਵੱਲੋਂ ਪਹਿਚਾਣ ਕੀਤੇ ਜਾਂਦੇ ਹਨ ਬਾਰੇ ਸਿਹਤ ਵਿਭਾਗ ਨੂੰ ਤੁਰੰਤ ਰਿਪੋਰਟ ਕਰਨ ਲਈ ਕਿਹਾ ਤਾਂਕਿ ਸਮੇਂ ਸਿਰ ਐਕਸ਼ਨ ਲਿਆ ਜਾ ਸਕੇ। ਉਨ੍ਹਾਂ ਆਈਐਮਏ ਰਾਹੀਂ ਨਰਸਿੰਗ ਹੋਮ ਵਾਲਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੀਆਂ ਸੰਸਥਾਵਾਂ ਵਿੱਚ ਨਵਜੰਮੇ ਬੱਚਿਆਂ ਜਾਂ ਬੱਚਿਆਂ ਦਾ ਟੀਕਾਕਰਨ ਹੁੰਦਾ ਹੈ ਤਾਂ ਉਸਦਾ ਡਾਟਾ ਉਸ ਏਰੀਏ ਦੀ ਸੰਬੰਧਤ ਏਐਨਐਮ ਨੂੰ ਜਰੂਰ ਨੋਟ ਕਰਵਾਇਆ ਜਾਵੇ। ਸਿਵਲ ਸਰਜਨ ਵੱਲੋਂ ਸਵੈ ਸੇਵੀ ਸੰਸਥਾ ਹੰਸ ਫਾਊਂਡੇਸ਼ਨ ਦਾ ਵਿਸ਼ੇਸ਼ ਜਿਕਰ ਕੀਤਾ ਗਿਆ ਜਿਨ੍ਹਾਂ ਵੱਲੋਂ ਪਹਿਲਾ ਹੀ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਦਾ ਪੂਰਣ ਸਹਿਯੋਗ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਆਈਐਮਏ, ਆਯੂਸ਼ ਵਿਭਾਗ, ਆਯੁਰਵੈਦਿਕ ਕਾਲਜਾਂ, ਨਰਸਿੰਗ ਕਾਲਜਾਂ ਵੱਲੋਂ ਹਰ ਸਥਿਤੀ ਖਾਸ ਕਰ ਐਮਜੈਂਸੀ ਵਿੱਚ ਸਿਹਤ ਵਿਭਾਗ ਦਾ ਪੂਰਣ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸੁਦੇਸ਼ ਰਾਜਨ, ਜਿਲ੍ਹਾ ਐਪੀਡਿਮੋਲੇਜਿਸਟ ਡਾ ਜਗਦੀਪ ਸਿੰਘ, ਜਿਲ੍ਹਾ ਐਪੀਡਿਮੋਲੇਜਿਸਟ (ਆਈਡੀਐਸਪੀ) ਡਾ ਸੈਲੇਸ਼ ਕੁਮਾਰ, ਜਿਲ੍ਹਾ ਆਯੂਰਵੈਦਿਕ ਅਫਸਰ ਡਾ ਨਰੇਸ਼ ਮਾਹੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਆਈਐਮਏ ਦੇ ਨੁਮਾਇੰਦੇ, ਆਯੁਰਵੈਦਿਕ ਤੇ ਵੱਖ ਵੱਖ ਨਰਸਿੰਗ ਕਾਲਜਾਂ ਦੇ ਨੁਮਾਇੰਦੇ ਸ਼ਾਮਿਲ ਹੋਏ।