ਪੁਲਿਸ ਲਾਇਨ ਦੇ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋ ਕੀਤੀ ਜਾ ਰਹੀ ਹੈ 15 ਅਗਸਤ ਦੀ ਤਿਆਰੀ
ਹੁਸ਼ਿਆਰਪੁਰ 9 ਅਗਸਤ (TTT) ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਡੀਮਾਣਾ ਵੱਲੋ ਆਏ ਪੰਜਾਬ ਸਰਕਾਰ ਤੇ ਪੱਤਰ ਤੇ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਹੁਸ਼ਿਆਰਪੁਰ ਦੇ ਸਾਰੇ ਪੁਲਿਸ ਸਟੇਸ਼ਨ ਅਤੇ ਪੁਲਿਸ ਲਾਇਨ ਨੂੰ ਵੱਖ ਵੱਖ ਡੇਗੂ ਟਾਸਕ ਫੋਰਸ ਟੀਮਾਂ ਨੂੰ ਅਸਿਸਟਿਟ ਮਲੇਰੀਆ ਅਫਸਰ ਰਾਜ ਦਵਿੰਦਰ ਸਿੰਘ ਗਿੱਲ ਅਤੇ ਹੈਲਥ ਇੰਸਪੈਕਟਰ ਬਸੰਤ ਕੁਮਾਰ ਦੀ ਦੇਖ ਰੇਖ ਹੇਠ ਭੇਜਿਆ ਗਿਆ । ਇਸ ਮੋਕੇ ਅਸਿਸਟਿਟ ਮਲੇਰੀਆ ਅਫਸਰ ਤੇ ਹੈਲਥ ਇਨੰਸਪੈਕਟਰ ਬਸੰਤ ਕੁਮਾਰ ਵੱਲੋ ਦੱਸਿਆ ਕਿ ਜਦੋ ਕਿ ਪੁਲ਼ਿਸ ਲਾਇਨ ਦੇ ਕੁਆਟਰਾ ਵਿੱਚ ਲੱਗੇ ਕੂਲਰ ਅਤੇ ਜਾਨਵਰਾ ਦੇ ਪੀਣ ਵਾਲੇ ਪਾਣੀ ਦੇ ਭਾਡਿਆ ਨੂੰ ਚੇਕ ਕੀਤਾ ਗਿਆ ਤੇ ਡੇਗੂ ਟੀਮਾ ਦੇਖ ਕਿ ਹੈਰਾਨ ਹੋ ਗਈਆ ਡੇਗੂ ਮੱਛਰ ਦੀ ਭਰਮਾਰ ਮਿਲੀ ਉਹਨਾਂ ਇਹ ਵੀ ਦੱਸਿਆ ਕਿ ਥਾਣਾ ਮਾਡਲ ਟਾਉਨ 4 ਜਗਾ , ਥਾਣਾ ਸਿਟੀ 3 ਜਗਾ , ਥਾਣਾ ਸਦਰ 3 ਜਗਾ ਅਤੇ ਪੁਰ ਹੀਰਾ ਚੋਕੀ ਵਿੱਚ 1 ਜਗਾ ਲਾਰਵਾ ਮਿਲਿਆ ਡੇਗੂ ਮਲੇਰੀਏ ਦਾ ਲਰਾਵਾ ਮਿਲਿਆ ਤੇ ਨਾਲ ਹੀ ਉਸ ਨੂੰ ਨਸ਼ਟ ਕਰਵਾ ਦਿੱਤਾ । ਉਹਨਾਂ ਇਹ ਵੀ ਦੱਸਿਆ ਕਿ ਇਸ ਵਕਤ ਪੁਲਿਸ ਲਾਈਨ ਦੀ ਗਰਾਉਡ ਵਿੱਚ ਸੈਕੜਿਆ ਦੇ ਹਿਸਾਬ ਨਾਲ ਸਕੂਲੀ ਬੱਚੇ 15 ਅਗਸਤ ਦੀ ਤਿਆਰੀ ਕਰ ਰਹੇ ਹਨ ਜੇਕਰ ਬੱਚਿਆ ਨੂੰ ਡੇਗੂ ਦਾ ਮੱਛਰ ਲੜ ਗਿਆ ਤੇ ਸ਼ਹਿਰ ਵਿੱਚ ਵੱਡੀ ਪੱਧਰ ਤੇ ਬਿਮਾਰੀ ਫੈਲ ਸਕਦੀ ਹੈ । ਇਸ ਮੋਕੇ ਉਹਨਾਂ ਸਿਹਤ ਵਿਭਾਗ ਵੱਲੋ ਚਲੀ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਡਰਾਈ ਡੇ , ਫਰੀ ਡੇ ਨੂੰ ਪੂਰਨ ਤੋਰ ਤੇ ਲਾਗੂ ਕੀਤਾ ਜਾ ਰਿਹਾ ਹੈ । ਇਸ ਤੋ ਇਲਾਵਾਂ ਸ਼ਹਿਰ ਵਿੱਚ ਗੱਡੀਆ ਕਾਰਾ ਦੀ ਵਰਕਸ਼ਾਪਾ , ਕਵਾੜੀਆ ਦੀਆ ਦੁਕਾਨਾ ਢਾਬਿਆ , ਹੋਟਲਾ ਤੇ ਘਰਾਂ ਦੀਆ ਛੱਤਾ , ਗਮਲਿਆ ਤੇ ਦੁਕਾਨਾ ਵਿੱਚ ਚੱਲ ਰਹੇ ਕਲੂਰਾਂ ਦੀਆ ਟੀਮ ਵੱਲੋ ਸਖਤ ਨਿਰੀਖਣ ਕੀਤਾ ਜਾਵੇ ਅਤੇ ਜਿਥੇ ਡੇਗੂ ਫਲਾਉਣ ਵਾਲਾ ਲਾਰਵਾ ਮਿਲਦਾ ਹੈ ਮੋਕੇ ਤੇ ਨਸ਼ਟ ਕਰਵਾ ਦਿੱਤਾ ਜਾਵੇ । ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆ ਟੀਮਾਂ ਨੂੰ ਘਰ ਦੀ ਵਿਜਟ ਦੋਰਾਨ ਪੂਰਾ ਸਹਿਯੋਗ ਦੇਣ ਤਾ ਜੋ ਜੇਗੂ ਮੁੱਕਤ ਵਾਤਾਵਰਣ ਦੀ ਸਿਰਜਨਾ ਕੀਤੀ ਜਾ ਸਕੇ । ਉਹਨਾ ਦੱਸਿਆ ਕਿ ਜਦੋ ਲਾਰਵਾ ਮਿਲਦਾ ਹੈ ਤੇ ਅਸੀ ਕਾਰਪੋਸ਼ਨ ਦੀਆ ਟੀਮ ਨੂੰ ਲਿਖਿਆ ਭੇਜਿਆ ਜਾਦਾ ਹੈ ਉਹ ਇਹਨਾ ਦਾ ਚਲਾਣ ਕੱਟਕੇ ਜੁਰਾਮਨਾ ਕੀਤਾ ਜਾਦਾ ਹੈ । ਇਸ ਮੋਕੇ 15 ਅਗਸਤ ਦੀ ਤਿਆਰੀ ਕਰ ਰਹੇ ਸਕੂਲੀ ਬੱਚਿਆ ਨੂੰ ਪੀਣ ਵਾਲੇ ਪਾਣੀ ਨੂੰ ਵੀ ਕਲੋਰੀਨ ਕੀਤਾ ਗਿਆ ਤਾ ਜੋ ਬਰਸਾਤੀ ਮੋਸਿਮ ਕਰਕੇ ਕੀ ਬਿਮਾਰੀ ਨਾ ਪੈਲ ਜਾਵੇ ।
ਸਾਰੇ ਥਾਣਿਆ ਵਿੱਚ ਤੇ ਪੁਲਿਸ ਲਾਇਨ ਵਿੱਚ ਪੜੇ ਲਿਖੇ ਲੋਕ ਕੰਮ ਕਰਦੇ ਹਨ ਤੇ ਇਹਨਾ ਨੂੰ ਡੇਗੂ ਪ੍ਰਤੀ ਕੀ ਜਾਣਕਾਰੀ ਵੀ ਹੈ ਪਰ ਫਿਰ ਨਹੀ ਵੱਡੀ ਪੱਧਰ ਤੇ ਲਾਰਵਾ ਪਾਇਆ ਗਿਆ ਹੁਣ ਤੇ ਰੱਬ ਹੀ ਰਾਖਾ ।, ਇਸ ਮੋਕੇ ਵਿਨੋਦ ਕੁਮਾਰ ਮਨਜਿੰਦਰ ਸਿੰਘ ਇਨਸੈਟਕ ਕੁਲੈਕਟਰ ਤੇ ਗੁਰਵਿੰਦਰ ਸ਼ਾਨੇ ਹਾਜਰ ਸਨ ।