Hoshiarpur

ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਟਰਮਿਨਲ ਵਿਖੇ ਨਸ਼ਾ ਮੁਕਤ ਪੰਜਾਬ ਮਿਸ਼ਨ ਸਮਾਈਲ ਤਹਿਤ ਕਾਊਂਸਲਿੰਗ ਤੇ ਜਾਗਰੂਕਤਾ ਹੈਲਪ ਡੈਸਕ ਲਗਾਇਆ

ਹੁਸ਼ਿਆਰਪੁਰ,19 ਫਰਵਰੀ: ਨਸ਼ਾ ਮੁਕਤ ਮਿਸ਼ਨ ਪੰਜਾਬ ਸਮਾਈਲ 2.0 ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਨਸ਼ਿਆਂ ਤੋਂ ਨਿਜਾਤ ਪਾਉਣ ਲਈ ਜਾਣਕਾਰੀ ਦੇਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਕ ਥਾਵਾਂ ’ਤੇ ਹੈਲਪ ਡੈਸਕਾਂ ਰਾਹੀਂ ਕਾਊਂਸਲਿੰਗ ਅਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈਮੁਹਿੰਮ ਤਹਿਤ ਅੱਜ ਸਥਾਨਕ ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਟਰਮਿਨਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਵਲੋਂ ਹੈਲਪ ਡੈਸਕ ਲਗਾ ਕੇ 98 ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਸਿਹਤ ਅਤੇ ਸਮਾਜ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ ਭਗਵਾਨ ਵਾਲਮੀਕਿ ਅੰਤਰਰਾਜੀ ਬੱਸ ਟਰਮਿਨਲ ਹੁਸ਼ਿਆਰਪੁਰ ਵਿਖੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਜਸਵੀਰ ਸਿੰਘ ਦੇ ਅਗਵਾਈ ਹੇਠ ਅਤੇ ਸਟੇਸ਼ਨ ਸੁਪਰਵਾਇਜਰ ਮਨੋਜ ਕੁਮਾਰ ਵੱਲੋ ਨੇ ਹੈਲਪ ਡੈਸਕ ਦੀ ਸ਼ੁਰੂਆਤ ਕਰਵਾਈ ਅਤੇ ਮੌਜੂਦ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੀ ਅਲਾਮਤ ਖਿਲਾਫ ਇਕਜੁੱਟ ਹੋ ਕੇ ਇਸ ਦੇ ਜੜੋਂ ਖਾਤਮੇ ਲਈ ਹੰਭਲਾ ਮਾਰਨਾ ਚਾਹੀਦਾ ਹੈ,ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਸੈਂਟਰ ਸਫਲਤਾਪੂਰਵਕ ਚੱਲ ਰਿਹਾ ਹੈ ਜਿਥੇ ਨਸ਼ਿਆਂ ਦੇ ਆਦੀ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ,ਉਨ੍ਹਾਂ ਕਿਹਾ ਕਿ ਇਹ ਹੈਲਪ ਡੈਸਕ 28 ਫਰਵਰੀ ਤੱਕ ਜ਼ਿਲ੍ਹੇ ਦੀਆ ਵੱਖ-ਵੱਖ ਜਨਤਕ ਥਾਵਾਂ ’ਤੇ ਲਗਾਏ ਜਾਣਗੇ ਜਿਥੇ ਮਾਹਰਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। https://youtu.be/o0imYc45FDo?si=Vn1OBqG3FSG0qqwu https://youtu.be/xmGMzMsysus?si=bpWGM4h-pSV9QfCa

ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ   ਵਿਖੇ ਬੇਕਰੀ ਤੇ ਕਨਫੈਕਸ਼ਨਰੀ ਦਾ ਕਿੱਤਾ-ਮੁੱਖੀ ਸਿਖਲਾਈ ਕੋਰਸ 21 ਫਰਵਰੀ ਤੋਂ ਸ਼ੁਰੂ

ਹੁਸ਼ਿਆਰਪੁਰ, 19 ਫਰਵਰੀ: ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਿਖਲਾਈ ਕੋਰਸ ਆਯੋਜਿਤ ਕੀਤੇ ਜਾਂਦੇ ਹਨ ।ਇਸੇ ਲੜੀ ਅਧੀਨ ਬੇਕਰੀ ਅਤੇ ਕਨਫੈਕਸ਼ਨਰੀ ਦਾ ਪੰਜ ਦਿਨਾਂ ਕਿੱਤਾ-ਮੁੱਖੀ ਸਿਖਲਾਈ ਕੋਰਸ ਦਾ ਆਯੋਜਨ 21 ਤੋਂ 28 ਫਰਵਰੀ, 2025 ਤੱਕ ਕਰਵਾਇਆ ਜਾ ਰਿਹਾ |  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲਡਾ: ਮਨਿੰਦਰ ਸਿੰਘ ਬੌਸ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਵੱਖਵੱਖ ਪੌਸ਼ਟਿਕ ਅਤੇ ਕਿਫਾਇਤੀ ਬੇਕਰੀ ਅਤੇ ਕਨਫੈਕਸ਼ਨਰੀ ਪਦਾਰਥ ਜਿਵੇਂ ਕਿ ਕੇਕ, ਬਿਸਕਿਟ, ਚਾਕਲੇਟ, ਕੁਕੀਜ਼ ਆਦਿ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀਕੋਰਸ ਪੂਰਾ ਹੋਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।ਚਾਹਵਾਨ ਸਿਖਿਆਰਥੀ 21ਫਰਵਰੀ ਨੂੰ ਅਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਇਜ਼ ਫੋਟੋ ਨਾਲ ਲੈ ਕੇ ਕੇਂਦਰ ਵਿਖੇ ਪਹੁੰਚਣ। https://youtu.be/kl3yAWva1WY?si=tZyOeU96EqnF5_vJ https://youtu.be/o0imYc45FDo?si=Vn1OBqG3FSG0qqwu

ਪਲਾਟ ਮਾਲਕਾਂ ਵੱਲੋਂ ਖਾਲੀ ਛੱਡੇ ਪਲਾਟਾਂ ਵਿੱਚ ਗੰਦਗੀ ਮਿਲਣ ’ਤੇ ਕੀਤੀ ਜਾਵੇਗੀ ਕਾਰਵਾਈ

ਹੁਸ਼ਿਆਰਪੁਰ, 19 ਫਰਵਰੀ: ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਦੇਖਣ ਵਿੱਚ ਆਇਆ ਹੈ ਕਿ...

योगी आदित्‍यनाथ ने सदन में कहा कि संक्रमित व्यक्ति का उपचार हो सकता है, लेकिन संक्रमित सोच का कोई उपचार नहीं होता

यूपी विधानसभा के बजट सत्र के दूसरे दिन सीएम योगी आदित्‍यनाथ ने सदन में कहा कि संक्रमित व्यक्ति का उपचार हो सकता है, लेकिन...

ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਵੱਖ-ਵੱਖ ਆਮ ਆਦਮੀ ਕਲੀਨਿਕਾਂ ਦਾ ਦੌਰਾ

ਹੁਸ਼ਿਆਰਪੁਰ 17 ਫਰਵਰੀ 2025 ,ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਚੱਕੋਵਾਲ ਦੇ ਆਮ ਆਦਮੀ ਕਲੀਨਿਕ ਭਾਗੋਵਾਲ ਅਤੇ ਬਲਾਕ...

Popular

Subscribe