Hoshiarpur

ਗਰੀਨ ਸਕੂਲ ਪ੍ਰੋਗਰਾਮ : ਹੁਸ਼ਿਆਰਪੁਰ ਨੂੰ ਦੇਸ਼ ਭਰ ’ਚੋਂ ਮਿਲਿਆ  ’ਬੈਸਟ ਗਰੀਨ ਡਿਸਟ੍ਰਿਕਟ’ ਐਵਾਰਡ

ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪ੍ਰਾਪਤ ਕੀਤਾ ਐਵਾਰਡ ਪ੍ਰਸਿੱਧ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਅਤੇ ਸਾਇੰਸ ਤੇ ਵਾਤਾਵਰਣ ਕੇਂਦਰ ਦੇ ਡਾਇਰੈਕਟਰ...

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਣਕ ਦੀ ਸਿੱਧੀ ਬਿਜਾਈ ਸਬੰਧੀ ਕਰਵਾਇਆ ਖੇਤ ਦਿਵਸ ਸਮਾਗਮ

ਹੁਸ਼ਿਆਰਪੁਰ, 5 ਫਰਵਰੀ(TTT): ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਪ੍ਰਦਰਸ਼ਨੀਆਂ ਦੀ ਕਾਰਗੁਜ਼ਾਰੀ ਦਰਸਾਉਣ ਸਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਤੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀ.ਏ.ਯੂ., ਲੁਧਿਆਣਾ ਵੱਲੋਂ ਝੋਨੇ ਦੀ ਪਰਾਲੀ ਵਿੱਚ ਸਮਾਰਟ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਸਬੰਧੀ ਖੇਤ ਦਿਵਸ ਸਮਾਗਮ ਪਿੰਡ ਠੀਂਡਾ, ਬਲਾਕ ਮਾਹਿਲਪੁਰ ਵਿਖੇ ਕੀਤਾ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਕਿਸਾਨਾਂ ਲਈ ਵੱਖ-ਵੱਖ ਮਸ਼ੀਨਾਂ ਦੀ ਤਕਨਾਲੋਜੀ ਪ੍ਰਦਰਸ਼ਨੀ ਵੀ ਲਗਾਈ ਗਈ।         ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜਨੀਅਰਿੰਗ), ਕੇ.ਵੀ.ਕੇ. ਡਾ: ਅਜੈਬ ਸਿੰਘ ਨੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਹਾੜ੍ਹੀ 2024-25 ਦੌਰਾਨ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਪਿੰਡ ਠੀਂਡਾ ਨੂੰ ਅਪਣਾਇਆ ਗਿਆ ਸੀ ਅਤੇ ਇਸ ਸਬੰਧੀ ਸਿਖਲਾਈ, ਜਾਗਰੂਕਤਾ ਕੈਂਪ ਅਤੇ ਪ੍ਰਦਰਸ਼ਨੀਆਂ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਪਿੰਡ ਦੇ ਅਗਾਂਹਵਧੂ ਕਿਸਾਨਾਂ ਨੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਅਤੇ ਨਾਲ ਹੀ ਕੇ.ਵੀ.ਕੇ. ਹੁਸ਼ਿਆਰਪੁਰ ਵੱਲੋਂ ਮੁਹੱਈਆ ਕਰਵਾਏ ਗਏ ਪੀ.ਏ.ਯੂ.-ਸਮਾਰਟ ਸੀਡਰ ਮਸ਼ੀਨ ਨਾਲ ਵੱਖ-ਵੱਖ ਕਿਸਾਨਾਂ ਨੇ 60 ਏਕੜ ਰਕਬੇ ਵਿੱਚ ਕਣਕ ਦੀ ਸਿੱਧੀ ਬਿਜਾਈ ਕੀਤੀ। ਉਨ੍ਹਾਂ ਦੱਸਿਆ ਕਿ ਸਮਾਰਟ ਸੀਡਰ, ਹੈਪੀ ਸੀਡਰ ਤੇ ਸੁਪਰ ਸੀਡਰ ਦਾ ਸੁਮੇਲ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸੀਡਰ ਪਰਾਲੀ ਦੇ ਲਗਭਗ 15 ਤੋਂ 20 ਫੀਸਦੀ ਹਿੱਸੇ ਨੂੰ ਮਿੱਟੀ ਵਿੱਚ ਮਿਲਾਉਂਦਾ ਹੈ ਅਤੇ ਬੀਜ ਨੂੰ ਮਿੱਟੀ ਵਿੱਚ ਇਕ ਇੰਚ ਤੱਕ ਅੰਦਰ ਛੱਡਦਾ ਹੈ, ਇਸ ਕਾਰਨ ਕਣਕ ਦੇ ਬੀਜ ਦੀ ਪਰਾਲੀ ਉੱਪਰ ਡਿੱਗਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਤੇ ਬੀਜ ਬਰਾਬਰ ਪੁੰਗਰਦਾ ਹੈ।         ਕਿਸਾਨਾਂ ਨਾਲ ਰੂ-ਬ-ਰੂ ਹੁੰਦਿਆਂ ਪ੍ਰਮੁੱਖ ਵਿਗਿਆਨੀ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਡਾ. ਅਨੂਪ ਕੁਮਾਰ ਦੀਕਸ਼ਿਤ ਨੇ ਏ.ਆਈ.ਸੀ.ਆਰ.ਪੀ. ਪ੍ਰੋਜੈਕਟ ਅਧੀਨ ਵਿਕਸਿਤ ਕੀਤੀ ਗਈ ਵੱਖ-ਵੱਖ ਖੇਤੀ ਮਸ਼ੀਨਰੀ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਖੇਤ ਦੀ ਮਿੱਟੀ ਨੂੰ ਪੌਸ਼ਟਿਕ ਤੱਤਾਂ ਦਾ ਬੈਂਕ ਦੱਸਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਸਨੂੰ ਖਾਲੀ ਨਾ ਕਰੀਏ ਕਿਉਂਕਿ ਖਾਦਾਂ ਦਾ ਇਕ ਤਿਹਾਈ ਹਿੱਸਾ ਪਰਾਲੀ ਵਿਚ ਹੁੰਦਾ ਹੈ, ਜੋ ਅੱਗ ਲਗਾਉਣ ਨਾਲ ਇਸਦੇ ਨਾਲ ਹੀ ਨਸ਼ਟ ਹੋ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਦਾ ਉਚਿਤ ਪ੍ਰਬੰਧਨ ਕਰਨ ਲਈ ਸਾਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ।        ਇਸ ਮੌਕੇ ਮਾਹਿਰਾਂ ਵੱਲੋਂ ਵੱਖ-ਵੱਖ ਲੈਕਚਰ ਵੀ ਦਿੱਤੇ ਗਏ।      ਵਿਗਿਆਨੀ ਡਾ. ਅਸੀਮ ਵਰਮਾ ਨੇ ਕਿਸਾਨਾਂ ਨੂੰ ਪੀ.ਏ.ਯੂ., ਲੁਧਿਆਣਾ ਦੁਆਰਾ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਵਿਕਸਤ ਵੱਖ-ਵੱਖ ਖੇਤੀ ਮਸ਼ੀਨਰੀ ਨੂੰ ਕਿਸਾਨਾਂ ਦੇ ਖੇਤ ਦੀ ਸਥਿਤੀ ਅਨੁਸਾਰ ਅਪਨਾਉਣ ਅਤੇ ਖੇਤੀ ਮਸ਼ੀਨਰੀ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਜ਼ੋਰ ਦਿੱਤਾ। ਵਿਗਿਆਨੀ ਡਾ. ਅਰਸ਼ਦੀਪ ਸਿੰਘ ਨੇ ਕਿਸਾਨਾਂ ਨੂੰ ਪੀ.ਏ.ਯੂ. ਸਮਾਰਟ ਸੀਡਰ, ਪੀ.ਏ.ਯੂ. ਸਰਫੇਸ ਸੀਡਰ ਅਤੇ ਹੈਪੀ ਸੀਡਰ ਮਸ਼ੀਨ ਸਬੰਧੀ ਵਿਸਥਾਰਪੂਰਵਕ ਦੱਸਿਆ। ਸੀਨੀਅਰ ਵਿਗਿਆਨੀ ਡਾ. ਨਰੇਸ਼ ਕੁਮਾਰ ਛੁਨੇਜਾ ਨੇ ਖੇਤੀਬਾੜੀ ਦੁਰਘਟਨਾਵਾਂ ਦੇ ਪੀੜਤਾਂ ਲਈ ਮੁਆਵਜ਼ਾ ਸਕੀਮ ਦੇ ਨਾਲ-ਨਾਲ ਖੇਤੀਬਾੜੀ ਮਸ਼ੀਨਾਂ ਦੀ  ਸੁਰੱਖਿਅਤ ਵਰਤੋਂ ਬਾਰੇ ਦੱਸਿਆ। ਵਿਗਿਆਨੀ ਡਾ. ਸ਼ਿਵ ਕੁਮਾਰ ਲੋਹਾਨ ਤੇ ਡਾ. ਅਪੂਰਵ ਪ੍ਰਕਾਸ਼ ਨੇ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਬਾਰੇ ਜਾਗਰੂਕ ਕੀਤਾ। ਵਿਗਿਆਨੀ ਡਾ. ਰੋਹਿਤ ਸ਼ਰਮਾ ਤੇ ਸੂਖਮ ਜੀਵ ਵਿਗਿਆਨੀ ਡਾ. ਗਗਨਦੀਪ ਕੌਰ, ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ, ਪੀ.ਏ.ਯੂ., ਲੁਧਿਆਣਾ ਨੇ ਖੇਤੀ ਅਧਾਰਿਤ ਕਾਰਖਾਨੇ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ. ਨੇ ਤੂੜੀ ਦੇ ਬਦਲ ਲਈ ਝੋਨੇ ਦੀ ਪਰਾਲੀ ਨੂੰ ਦੁਧਾਰੂ ਪਸ਼ੂਆਂ ਲਈ ਚਾਰੇ ਵਜੋਂ ਵਰਤੋਂ ਤੇ ਜ਼ੋਰ ਦਿੱਤਾ।         ਖੇਤ ਦਿਵਸ ਦੇ ਅੰਤ ਵਿੱਚ ਮਾਹਿਰਾਂ ਤੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਵਾਲੇ ਖੇਤਾਂ ਦਾ ਦੌਰਾ ਕੀਤਾ।ਸਮਾਰਟ ਸੀਡਰ ਨਾਲ ਬੀਜੀ ਕਣਕ ਦੇ ਵਧੀਆ ਜੰਮ ਅਤੇ ਮਸ਼ੀਨ ਦੀ ਕਾਰਜਕੁਸ਼ਲਤਾ ਪ੍ਰਤੀ ਮੌਜੂਦ ਕਿਸਾਨਾਂ ਨੇ ਸੰਤੁਸ਼ਟੀ ਪ੍ਰਗਟਾਈ।ਅਖੀਰ ਵਿੱਚ ਪਿੰਡ ਠੀਂਡਾ ਦੇ ਅਗਾਂਹਵਧੂ ਕਿਸਾਨ ਉਂਕਾਰ ਸਿੰਘ ਨੇ ਆਏ ਹੋਏ ਸਾਇੰਸਦਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। https://youtu.be/gvC4omCTyrQ https://youtu.be/Wd_lfFgmIA0

एस.डी कॉलेज, होशियारपुर की बी. सी.ए. तृतीय समैस्टर की छात्रा चाहत ने ज़िले एवं कॉलेज में प्रथम स्थान प्राप्त किया।

सनातन धर्म कॉलेज, होशियारपुर की प्राचार्या डॉ. सविता गुप्ता ऐरी ने गर्व महसूस करते हुए बताया कि पंजाब यूनिवर्सिटी, चंडीगढ़ द्वारा घोषित नतीजों में...

विकसित भारत का बजट–निपुण शर्मा 

होशियारपुर 1फ़रवरी (बजरंगी पांडेय ):मोदी सरकार द्वारा लोकसभा में भारतवासियों के लिए पेश किए गए शानदार बजट पर जिला भाजपा अध्यक्ष निपुण शर्मा ने...

सरकारी कॉलेज, होशियारपुर में धूमधाम से मनाई गई बसंत पंचमी

होशियारपुर: सरकारी कॉलेज, होशियारपुर में बसंत पंचमी का पर्व बड़े हर्षोल्लास के साथ मनाया गया। कार्यक्रम की अध्यक्षता कॉलेज की प्रिंसिपल अनीता सागर जी...

Popular

Subscribe