ਕੈਬਨਿਟ ਮੰਤਰੀ ਜਿੰਪਾ ਨੇ 47 ਲੱਖ ਦੀ ਲਾਗਤ ਨਾਲ 75 ਸਟਰੀਟ ਲਾਈਟਾਂ ਲਗਾਉਣ ਦੇ ਕਾਰਜ਼ ਦੀ ਕਰਵਾਈ ਸ਼ੁਰੂਆਤ

Date:

-ਕੈਬਨਿਟ ਮੰਤਰੀ ਜਿੰਪਾ ਨੇ 47 ਲੱਖ ਦੀ ਲਾਗਤ ਨਾਲ 75 ਸਟਰੀਟ ਲਾਈਟਾਂ ਲਗਾਉਣ ਦੇ ਕਾਰਜ਼ ਦੀ ਕਰਵਾਈ ਸ਼ੁਰੂਆਤ

-ਨਲੋਈਆਂ ਚੌਕ ਤੋਂ ਬੰਜਰਬਾਗ ਤੱਕ ਲਗਾਈਆਂ ਜਾ ਰਹੀਆਂ ਹਨ ਲਾਈਟਾਂ

ਹੁਸ਼ਿਆਰਪੁਰ, 21 ਸਤੰਬਰ : ( GBC UPDATE ):- ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਹੁਸਿਆਰਪੁਰ ਦੇ ਨਲੋਈਆਂ ਚੌਕ ਤੋਂ ਬੰਜਰਬਾਗ ਤੱਕ ਲਗਭਗ 47 ਲੱਖ ਰੁਪਏ ਦੀ ਲਾਗਤ ਨਾਲ 75 ਤੋਂ ਵੱਧ ਸਟਰੀਟ ਲਾਈਟਾਂ ਲਗਾਉਣ ਦੇ ਮਹੱਤਵਪੂਰਨ ਕਾਰਜ਼ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਹੁਸ਼ਿਆਰਪੁਰ ਵਾਸੀਆਂ ਨੂੰ ਸੁਵਿਧਾਵਾਂ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਉਨ੍ਹਾਂ ਇਲਾਕੇ ਵਿਚ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਜਿਥੇ ਹਨੇਰਾ ਹੋਣ ਕਾਰਨ ਨਾਗਰਿਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਕੈਬਨਿਟ ਮੰਤਰੀ ਨੈ ਦੱਸਿਆ ਕਿ ਇਹ ਪ੍ਰੋਜੈਕਟ ਸਰਕਾਰ ਵਲੋਂ ਜਨਤਾ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ, ਜਿਸ ਵਿਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਠੋਸ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁੱਖ ਮਾਰਗਾਂ ’ਤੇ ਯੋਗ ਰੌਸ਼ਨੀ ਉਪਲਬੱਧ ਕਰਵਾਉਣਾ ਇਕ ਜ਼ਰੂਰੀ ਕਦਮ ਹੈ, ਜਿਸ ਨਾਲ ਰਾਤ ਸਮੇਂ ਆਵਾਜਾਈ ਆਸਾਨ ਅਤੇ ਸੁਰੀੱਖਿਅਤ ਹੋ ਸਕੇਗੀ। ਇਹ ਉਪਰਾਲਾ ਵਿਸ਼ੇਸ਼ ਰੂਪ ਵਿਚ ਦੁਰਘਨਾਵਾਂ ਦੀ ਸੰਭਾਵਨਾਵਾਂ ਨੂੰ ਘੱਟ ਕਰੇਗਾ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰੇਗਾ।

ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਹੁਸ਼ਿਆਰਪੁਰ ਦੇ ਵਿਕਾਸ ਕਾਰਜ਼ਾਂ ਲਈ ਤੱਤਪਰ ਰਹੀ ਹੈ। ਮੁੱਖ ਮੰਤਰੀ ਦੇ ਸਹਿਯੋਗ ਨਾਲ ਹੀ ਸ਼ਹਿਰ ਦੇ ਅਨੇਕ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕੀਤੇ ਜਾ ਰਹੇ ਹਨ ਅਤੇ ਇਹ ਨਵੀਂ ਸਟਰੀਟ ਲਾਈਟ ਪ੍ਰੋਜੈਕਟ ਵੀ ਉਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਹ ਕੇਵਲ ਸ਼ੁਰੂਆਤ ਹੈ ਅਤੇ ਸਰਕਾਰ ਦੀ ਯੋਜਨਾ ਹੈ ਕਿ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੀ ਇਸੇ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣ, ਤਾਂ ਜੋ ਹਰ ਨਾਗਰਿਕ ਨੂੰ ਸੁਰੱਖਿਆ ਅਤੇ ਸੁਚੱਜੇ ਮਾਹੌਲ ਵਿਚ ਜਿਓਣ ਦਾ ਮੌਕਾ ਮਿਲ ਸਕੇ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਹਰਜਿੰਦਰ ਵਿਰਦੀ, ਅਜੇ ਰਾਣਾ, ਸੰਜੇ ਚੌਧਰੀ, ਸੁਖਵਿੰਦਰ ਭੱਟੀ, ਹਰਿੰਦਰ ਸਿੰਘ, ਬੱਲ ਸੰਧੂ, ਜਸਵਿੰਦਰ ਕੌਰ, ਭੀਰਾ ਬਦਨ, ਸੁਭਾਸ਼, ਪਰਮਜੀਤ ਸਿੰਘ ਪਸਰੀਚਾ, ਸੋਨੂ ਬਧਨ, ਪ੍ਰਿਥਵੀ ਠਾਕੁਰ, ਬਲਵਿੰਦਰ ਬਿੰਦੀ, ਮੀਨੂ ਜੈਨ ਵੀ ਮੌਜੂਦ ਸਨ।

Share post:

Subscribe

spot_imgspot_img

Popular

More like this
Related

एक्सप्रेस हाईजैक के बाद जेल से इमरान खान ने भेजा मैसेज, “आतंक की आग में झुलस रहा जाफर”

 पाकिस्तान में जाफर एक्सप्रेस हाईजैक की घटना के बाद...