ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਛੋਟਾ ਬਜਵਾੜਾ ’ਚ ਲੱਗਣ ਵਾਲੇ ਵਾਟਰ ਟਰੀਟਮੈਂਟ ਪਲਾਂਟ ਦੀ ਕਰਵਾਈ ਸ਼ੁਰੂਆਤ
ਪਿੰਡ ਬਜਵਾੜਾ ਤੋਂ ਕਿਲਾ ਬਰੂਨ ਤੱਕ 30.82 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਵੇਗਾ ਸੀਵਰੇਜ਼ ਪ੍ਰੋਜੈਕਟ
ਹੁਸ਼ਿਆਰਪੁਰ, 22 ਸਤੰਬਰ :(TTT) ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਜਵਾੜਾ ਅਤੇ ਕਿਲਾ ਬਰੂਨ ਵਿਚ ਸੀਵਰੇਜ਼ ਪ੍ਰੋਜੈਕਟ ਤਹਿਤ ਵਾਟਰ ਟਰੀਟਮੈਂਟ ਪਲਾਂਟ ਦੇ ਕਾਰਜ਼ ਦਾ ਪਿੰਡ ਛੋਟਾ ਬਜਵਾੜਾ ਵਿਖੇ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 30.82 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪ੍ਰੋਜੈਕਟ ਪੂਰਾ ਕੀਤਾ ਜਾਵੇਗਾ। ਇਹ ਪ੍ਰੋਜੈਕਟ ਪਿੰਡ ਬਜਵਾੜਾ ਤੋਂ ਲੈ ਕੇ ਕਿਲਾ ਬਰੂਨ ਤੱਕ ਹੋਵੇਗਾ, ਜਿਸ ਵਿਚ ਕੁੱਲ 46640 ਮੀਟਰ ਲੰਬੀ ਸੀਵਰੇਜ਼ ਲਾਈਨ ਵਿਛਾਈ ਜਾਵੇਗਾ
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਛੋਟਾ ਬਜਵਾੜਾ ਪਿੰਡ ਵਿਚ ਸੀਵਰੇਜ਼ ਟਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦੀ ਸਮਰੱਥਾ 2.5 ਮਿਲਿਅਨ ਲੀਟਰ ਪ੍ਰਤੀਦਿਨ ਹੈ। ਇਸ ਟਰੀਟਮੈਂਟ ਪਲਾਂਟ ਰਾਹੀਂ ਹਲਕੇ ਵਿਚ ਪਾਣੀ ਦੀ ਸ਼ੁੱਧਤਾ ਯਕੀਨੀ ਕੀਤੀ ਜਾਵੇਗੀ, ਜਿਸ ਨਾਲ ਨਾ ਕੇਵਲ ਪੇਂਡੂ ਖੇਤਰ ਵਿਚ ਸਵੱਛਤਾ ਦਾ ਪੱਧਰ ਵਧੇਗਾ ਬਲਕਿ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿਚ ਵੀ ਅਹਿਮ ਯੋਗਦਾਨ ਹੋਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰੋਜੈਕਟ 18 ਮਹੀਨੇ ਅੰਦਰ ਪੂਰਾ ਕਰ ਲਿਆ ਜਾਵੇਗਾ। ਇਹ ਯੋਜਨਾ ਦੇ ਸ਼ੁਰੂ ਹੋਣ ਨਾਲ ਹਲਕੇ ਦੇ ਹਜਾਰਾਂ ਲੋਕਾਂ ਨੂੰ ਬਿਹਤਰ ਸੀਵਰੇਜ਼ ਸੁਵਿਧਾ ਮਿਲੇਗੀ। ਸੀਵਰੇਜ਼ ਪ੍ਰੋਜੈਕਟ ਤਹਿਤ ਬਣਨ ਵਾਲੇ ਟਰੀਟਮੈਂਟ ਪਲਾਂਟ ਨਾਲ ਸਥਾਨਕ ਨਿਵਾਸੀਆਂ ਨੂੰ ਬਿਹਤਰ ਜਲ ਨਿਕਾਸੀ ਸੁਵਿਧਾਵਾਂ ਮਿਲਣਗੀਆਂ ਅਤੇ ਹਲਕੇ ਵਿਚ ਗੰਦਗੀ ਅਤੇ ਪਾਣੀ ਜਮ੍ਹਾਂ ਹੋਣ ਦੀ ਸਮੱਸਿਆਵਾਂ ਤੋਂ ਨਿਜ਼ਾਤ ਮਿਲੇਗੀ। ਨਾਲ ਹੀ ਇਹ ਪ੍ਰੋਜੈਕਟ ਪਿੰਡ ਦੇ ਵਾਤਾਵਰਣ ਨੂੰ ਸੁਰੱਖਿਆਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰ ਵਿਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਹ ਪ੍ਰੋਜੈਕਟ ਉਸੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਇਸ ਪ੍ਰੋਜੈਕਟ ਦੇ ਜਲਦ ਅਤੇ ਸਫ਼ਲਤਾਪੂਰਵਕ ਪੂਰਾ ਹੋਣ ਦੀ ਆਸ ਜਤਾਈ। ਇਸ ਮੌਕੇ ਐਸ.ਈ ਨਰਿੰਦਰ ਸਿੰਘ, ਐਕਸੀਅਨ ਪੁਨੀਤ ਭਸੀਨ, ਐਸ.ਡੀ.ਓ ਵਿਨਿੰਦਰ ਗਰੇਵਾਲ, ਪ੍ਰੀਤਪਾਲ ਸਿੰਘ, ਮਦਨ ਲਾਲ, ਸਰਪੰਚ ਪ੍ਰੀਤੀ, ਸ਼ਰੀਫ਼, ਕੁਣਾਲ, ਦਵਿੰਦਰ ਸਿੰਘ, ਹਰਜੀਤ ਸਿੰਘ, ਚਮਨ ਲਾਲ, ਸਰਪੰਚ ਕੁਲਦੀਪ ਕੁਮਾਰ ਵੀ ਮੌਜੂਦ ਸਨ।