ਕੈਬਨਿਟ ਮੰਤਰੀ ਜਿੰਪਾ ਨੇ ਵਾਰਡ ਨੰਬਰ 3 ਦੇ ਵਿਕਰਾਂਤ ਇਨਕਲੇਵ ‘ਚ ਪਾਰਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 11 ਸਤੰਬਰ:(TTT) ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 3 ਦੇ ਵਿਕਰਾਂਤ ਇਨਕਲੇਵ ਵਿਚ ਪਾਰਕ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਪਾਰਕ ਦਾ ਨਿਰਮਾਣ ਕਰੀਬ 17 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਾਰਕਾਂ ਦਾ ਨਿਰਮਾਣ ਨਾ ਕੇਵਲ ਵਾਤਾਵਰਣ ਸੰਭਾਲ ਵਿਚ ਮਦਦਗਾਰ ਹੈ, ਬਲਕਿ ਨਾਗਰਿਕਾਂ ਦੀ ਸਿਹਤ ਅਤੇ ਮਨੋਰੰਜਨ ਦੇ ਲਈ ਵੀ ਜ਼ਰੂਰੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਵਿਕਰਾਂਤ ਇਨਕਲੇਵ ਦੇ ਨਿਵਾਸੀਆਂ ਨੂੰ ਹੁਣ ਇਕ ਸੁੰਦਰ ਅਤੇ ਹਰਾ ਭਰਾ ਪਾਰਕ ਮਿਲੇਗਾ, ਜਿਸ ਨਾਲ ਬੱਚੇ, ਬਜ਼ੁਰਗ ਅਤੇ ਸਾਰੇ ਨਾਗਰਿਕਾਂ ਲਈ ਇਕ ਸਵੱਛ ਅਤੇ ਸੁਰੱਖਿਅਤ ਸਥਾਨ ਉਪਲਬੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਆਧੁਨਿਕ ਸੁਵਿਧਾਵਾਂ ਜਿਵੇਂ ਵਾਕਿੰਗ
ਟਰੈਕ, ਬੈਠਣ ਦੀ ਵਿਵਸਥਾ ਅਤੇ ਬੱਚਿਆਂ ਦੇ ਖੇਡਣ ਲਈ ਵਿਸ਼ੇਸ਼ ਸਥਾਨ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤਰ੍ਹਾਂ ਦੇ ਵਿਕਾਸ ਕਾਰਜਾਂ ਨਾਲ ਸਮਾਜ ਵਿਚ ਸਕਾਰਾਤਮਕ ਦਬਦੀਲੀਆਂ ਆਉਣਗੀਆਂ ਅਤੇ ਲੋਕਾਂ ਨੂੰ ਬਿਹਤਰ ਜੀਵਨਸ਼ੈਲੀ ਪ੍ਰਾਪਤ ਹੋਵੇਗੀ। ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਗਰਿਕਾ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਪਾਰਕਾਂ ਅਤੇ ਹੋਰ ਜਨਤਕ ਸਥਾਨਾਂ ਦਾ ਨਿਮਰਾਣ ਅਤੇ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਕ ਅਤੇ ਜਨਤਕ ਸਥਾਨਾਂ ਦੀ ਸਾਫ ਸਫਾਈ ਅਤੇ ਦੇਖ-ਭਾਲ ਵਿਚ ਸਹਿਯੋਗ ਕਰਨ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਕ੍ਰਿਸ਼ਨ ਸੈਣੀ, ਸੁਰਿੰਦਰ ਸ਼ਰਮਾ, ਰਜਿੰਦਰ ਸੈਣੀ, ਹਰਜੀਤ ਸਿੰਘ, ਵਿਜੇ ਕੁਮਾਰ, ਕਸ਼ਮੀਰਾ ਸਿੰਘ, ਕੁਲਵਿੰਦਰ ਹੁੰਦਲ, ਸੁਨੀਲ ਕੁਮਾਰ, ਸ਼ਿਵਮ, ਸ਼ਿਵਮ ਮੇਹਤਾ ਅਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।