ਬੁਲ੍ਹੋਵਾਲ ਪੁਲਿਸ ਵਲੋਂ ਮੈਟਰਸਾਈਕਲ ਚੋਰ ਗ੍ਰਿਫਤਾਰ, 4 ਚੋਰੀ ਦੇ ਮੋਟਰਸਾਈਕਲ ਹੋਏ ਬ੍ਰਾਮਦ
ਹੁਸ਼ਿਆਰਪੁਰ, 3 ਫਰਵਰੀ(ਨਵਨੀਤ ਸਿੰਘ ਚੀਮਾ ):- ਮਾਨਯੋਗ ਸੁਰੇਂਦਰ ਲਾਂਬਾ ਆਈ.ਪੀ.ਐਸ. ਐਸ.ਐਸ.ਪੀ ਸਾਹਿਬ ਜਿਲ੍ਹਾ ਹੁਸ਼ਿਆਰਪੁਰ ਜੀ ਅਤੇ ਐਸ.ਪੀ ਡੀ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਹੀਕਲ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਨਰਿੰਦਰ ਸਿੰਘ ਪੀ.ਪੀ.ਐਸ. ਡੀ.ਐਸ.ਪੀ ਸਬ-ਡਵੀਜ਼ਨ ਦਿਹਾਤੀ ਸਾਹਿਬ ਜੀ ਦੀ ਨਿਗਰਾਨੀ ਹੇਠ ਐਸ.ਆਈ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁੱਲੋਵਾਲ ਦੀਆਂ ਹਦਾਇਤਾਂ ਅਨੁਸਾਰ ਮਿਤੀ 02-02-2024 ਨੂੰ ਏ.ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਕਿਸੇ ਵਲੋਂ ਇਤਲਾਹ ਦੇਣ ਉਪਰੰਤ ਨਾਕਾਬੰਦੀ ਕਰਕੇ ਵਹੀਕਲ ਚੋਰੀ ਕਰਨ ਵਾਲੇ ਨੌਜਵਾਨ ਅਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬੂਟਾ ਮੰਡੀ, ਥਾਣਾ ਡਵੀਜ਼ਨ ਨੰਬਰ-6 ਜਲੰਧਰ, ਜਿਲ੍ਹਾ ਜਲੰਧਰ, ਪਰਮਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਹੇਜਮਾ, ਥਾਣਾ ਬੁਲੋਵਾਲ, ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਜਿਹਨਾਂ ਪਾਸੋਂ ਚੋਰੀ ਕੀਤੇ ਗਏ (04 ਮੋਟਰਸਾਈਕਲ ਜਿਹਨਾਂ ਵਿਚੋਂ 03 ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਅਤੇ 01 ਮੋਟਰਸਾਈਕਲ ਮਾਰਕਾ ਪਲਾਟੀਨਾ ਬਿਨਾਂ ਨੰਬਰੀ ਰੰਗ ਕਾਲਾ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਜਲੰਧਰ ਤੋਂ ਚੋਰੀ ਕੀਤੇ ਗਏ ਹਨ। ਜਿਸਤੇ ਮੁਕੱਦਮਾ ਨੰਬਰ 06 ਮਿਤੀ 02-02-2024 /ਧ 379, 411 ਭ:ਦ ਥਾਣਾ ਬੁੱਲੇਵਾਲ, ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਅਜੇ ਕੁਮਾਰ ਅਤੇ ਪਰਮਿੰਦਰ ਸਿੰਘ ਨੂੰ ਮਿਤੀ 02-02-2024 ਨੂੰ ਮੁਕੰਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।
ਬੁਲ੍ਹੋਵਾਲ ਪੁਲਿਸ ਵਲੋਂ ਮੈਟਰਸਾਈਕਲ ਚੋਰ ਗ੍ਰਿਫਤਾਰ, 4 ਚੋਰੀ ਦੇ ਮੋਟਰਸਾਈਕਲ ਹੋਏ ਬ੍ਰਾਮਦ
Date: