ਆਸ਼ੀਰਵਾਦ ਸਕੀਮ ਤਹਿਤ 2149 ਲਾਭਪਾਤਰੀਆਂ ਲਈ 1096 ਲੱਖ ਦਾ ਬਜਟ ਜਾਰੀ : ਬ੍ਰਮ ਸ਼ੰਕਰ ਜਿੰਪਾ

Date:

ਆਸ਼ੀਰਵਾਦ ਸਕੀਮ ਤਹਿਤ 2149 ਲਾਭਪਾਤਰੀਆਂ ਲਈ 1096 ਲੱਖ ਦਾ ਬਜਟ ਜਾਰੀ : ਬ੍ਰਮ ਸ਼ੰਕਰ ਜਿੰਪਾ

ਅਨੁਸੂਚਿਤ ਜਾਤੀਆਂ ਦੇ 1356 ਲਾਭਪਾਤਰੀਆਂ ਨੂੰ 691.56 ਲੱਖ ਤੇ ਪੱਛੜੀਆਂ ਸ਼੍ਰੇਣੀਆਂ ਦੇ 793 ਲਾਭਪਾਤਰੀਆਂ ਨੂੰ ਮਿਲਣਗੇ 404.43 ਲੱਖ ਰੁਪਏ
ਲੋੜਵੰਦ ਲੜਕੀਆਂ ਨੂੰ ਵਿਆਹ ਦੇ ਮੌਕੇ ‘ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ ਹੈ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ
ਹੁਸ਼ਿਆਰਪੁਰ, 19 ਜੁਲਾਈ :(TTT) ਪੰਜਾਬ ਸਰਕਾਰ ਵਲੋਂ ਲੋੜਵੰਦ ਲੜਕੀਆਂ ਨੂੰ ਵਿਆਹ ਦੇ ਮੌਕੇ ‘ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿਚ 2149 ਲਾਭਪਾਤਰੀਆਂ ਲਈ 1095.99 ਲੱਖ ਰੁਪਏ ਦਾ ਬਜਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਕ ਹਫਤੇ ਦੇ ਅੰਦਰ ਰਾਸ਼ੀ ਸਬੰਧਤ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਹੁੰਚ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਵਲੋਂ ਅਪ੍ਰੈਲ 2023 ਤੋਂ ਜਨਵਰੀ 2024 ਤੱਕ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਯੋਗ ਲਾਭਪਾਤਰੀਆਂ ਨੂੰ 51-51 ਹਜ਼ਾਰ ਰੁਪਏ ਦੇ ਹਿਸਾਬ ਨਾਲ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 9 ਮਹੀਨਿਆਂ ਦੌਰਾਨ ਅਨੁਸੂਚਿਤ ਜਾਤੀਆਂ ਦੇ 1356 ਲਾਭਪਾਤਰੀਆਂ ਨੂੰ 691.56 ਲੱਖ ਤੇ ਪੱਛੜੀਆਂ ਸ਼੍ਰੇਣੀਆਂ ਦੇ 793 ਲਾਭਪਾਤਰੀਆਂ ਨੂੰ 404.43 ਲੱਖ ਰੁਪਏ ਰੁਪਏ ਦੀ ਰਾਸ਼ੀ ਮੁੱਹਈਆ ਕਰਵਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਲੈਣ ਲਈ ਬਿਨੈ ਪੱਤਰ ਵਿਆਹ ਤੋਂ 30 ਦਿਨ ਪਹਿਲਾਂ ਅਤੇ ਵਿਆਹ ਦੀ ਮਿਤੀ ਦੇ 30 ਦਿਨ ਦੇ ਅੰਦਰ ਨਿਰਧਾਰਿਤ ਪ੍ਰੋਫਾਰਮੇ ਵਿਚ ਆਨਲਾਈਨ ਦੇਣਾ ਜ਼ਰੂਰੀ ਹੈ।

Share post:

Subscribe

spot_imgspot_img

Popular

More like this
Related

हिमाचल के ऊना में पेट्रोल पंप कर्मियों पर दराट-तलवार से हमला, 60 हजार रुपये लूटे

पुलिस थाना टाहलीवाल क्षेत्र में स्थित जियो पेट्रोल...

हिमाचल में भाजपा को 25 फरवरी को मिल सकता है नया अध्यक्ष, इस नाम पर चल रहा मंथन

हिमाचल प्रदेश में भारतीय जनता पार्टी को 25 फरवरी...