ਕੱਲ੍ਹ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਬਸਪਾ ਵਰਕਰ ਕਰਨਗੇ ਪ੍ਰਦਰਸ਼ਨ :
ਬਸਪਾ ਵੱਲੋਂ ਚਿੱਟੇ ਦੇ ਖਿਲਾਫ ਦੂਜੇ ਦਿਨ ਵੀ ਧਰਨਾ ਜਾਰੀ :
ਪੰਜਾਬ ਸਰਕਾਰ ਚਿੱਟੇ ਦੇ ਵੱਡੇ ਵੱਡੇ ਵਪਾਰੀਆਂ ਨੂੰ ਗ੍ਰਿਫਤਾਰ ਕਰੇ : ਐਡਵੋਕੇਟ ਰਣਜੀਤ ਕੁਮਾਰ
ਹੁਸ਼ਿਆਰਪੁਰ (TTT) ਬਹੁਜਨ ਸਮਾਜ ਪਾਰਟੀ ਵੱਲੋਂ ਡੀ ਸੀ ਦਫ਼ਤਰ ਦੇ ਬਾਹਰ ਦੂਜੇ ਦਿਨ ਵੀ ਚਿੱਟੇ ਦੇ ਖਿਲਾਫ ਧਰਨਾ ਜਾਰੀ ਰਿਹਾ। ਇਸ ਧਰਨੇ ਦੀ ਅਗਵਾਈ ਸੀਨੀਅਰ ਬਸਪਾ ਆਗੂ ਸਹਿਬਾਨ ਦਿਨੇਸ਼ ਕੁਮਾਰ ਪੱਪੂ, ਐਡਵੋਕੇਟ ਪਲਵਿੰਦਰ ਮਾਨਾ, ਸੁਖਦੇਵ ਸਿੰਘ ਬਿੱਟਾ, ਮਨਿੰਦਰ ਸ਼ੇਰਪੁਰੀ ਜੀ ਨੇ ਕੀਤੀ। ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬਸਪਾ ਲੋਕ ਸਭਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਕੱਲਾ ਹੁਸ਼ਿਆਰਪੁਰ ਜਿਲ੍ਹਾ ਹੀ ਨਹੀਂ ਸਗੋਂ ਸਾਰਾ ਪੰਜਾਬ ਹੀ ਚਿੱਟੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। 4 ਹਫਤਿਆਂ ਦੇ ਵਿੱਚ ਚਿੱਟਾ ਬੰਦ ਕਰਨ ਵਾਲੀ ਆਮ ਆਦਮੀ ਸਰਕਾਰ ਦੇ ਐਮ ਐਲ ਏ ਹੀ ਚਿੱਟਾ ਬੇਚਣ ਵਾਲੇ ਵਪਾਰੀਆਂ ਦੀ ਸਪੋਟ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਆਪਣੇ ਵੱਲੋਂ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ। 16 ਮੈਡੀਕਲ ਕਾਲਜਾਂ ਬਣਾਉਣ ਦਾ ਵਾਅਦਾ ਕਰਕੇ ਇੱਕ ਵੀ ਕਾਲਜ ਬਣਾਉਣ ਵਿੱਚ ਅਸਫਲ ਰਹੀ। ਧਰਨੇ ਦੀ ਅਗਵਾਈ ਕਰਨ ਵਾਲੇ ਆਗੂ ਸਹਿਬਾਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਚਿੱਟਾ ਬੇਚਣ ਵਾਲੇ ਗਲਤ ਅਨਸਰਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੁਹਿੰਮ ਸ਼ੁਰੂ ਕਰਕੇ ਅਤੇ ਧਰਨੇ ਵਿੱਚ ਆ ਕੇ ਜਿਲ੍ਹਾ ਪੁਲਿਸ ਮੁਖੀ ਚਿੱਟੇ ਦੇ ਖਾਤਮੇ ਦੇ ਲਈ ਸਾਨੂੰ ਆਸਵਾਸ਼ਨ ਨਹੀਂ ਉਦੋਂ ਤੱਕ ਧਰਨਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਲੋੜ ਪੈਣ ਤੇ ਇਸ ਧਰਨੇ ਨੂੰ ਪੰਜਾਬ ਲੈਬਲ ਤੱਕ ਲਿਜਾਣ ਲਈ ਐਲਾਨ ਕੀਤਾ ਜਾਵੇਗਾ।
ਅੱਜ ਦੂਜੇ ਦਿਨ ਵੀ ਇਸ ਧਰਨੇ ਦੇ ਵਿੱਚ ਹਾਜ਼ਰ ਆਗੂ ਵਰਿੰਦਰ ਬੱਧਣ ਸ਼ਹਿਰੀ ਪ੍ਰਧਾਨ ,ਜਗਮੋਹਨ ਸਿੰਘ ਸੱਜਣਾ ਬਸਪਾ ਆਗੂ, ਗੁਰਦੇਵ ਸਿੰਘ ਬਿੱਟੂ ਸਾਬਕਾ ਜਿਲਾ ਇੰਚਾਰਜ, ਸੂਬੇਦਾਰ ਹਰਭਜਨ ਸਿੰਘ, ਲਖਵੀਰ ਸਿੰਘ ਬਸਪਾ ਆਗੂ, ਬਾਬੂ ਰੋਸ਼ਨ ਲਾਲ, ਸ ਪ੍ਰੇਮ ਸਿੰਘ ਖਾਲਸਾ, ਤੇਜ ਪਾਲ, ਵਿਜੈ ਖਾਨਪੁਰੀ, ਪੰਮਾ ਖਾਨਪੁਰ, ਕਾਲਾ, ਬਿੰਦਰ ਸਰੋਆ ਉਪ ਪ੍ਰਧਾਨ ਪੰਜਾਬ ,ਸੂਬੇਦਾਰ ਹਰਭਜਨ ਸਿੰਘ, ਬਲਵੰਤ ਸਹਿਗਲ, ਬੀਬੀ ਕਰਿਸ਼ਣਾ , ਬੀਬੀ ਮਹਿੰਦਰ ਕੌਰ, ਜੱਸੀ ਖਾਨਪੁਰ,, ਵਿੱਕੀ ਬੰਗਾ, ਰੂਪਾ ਬੰਗਾ,, ਰਾਜੇਸ਼ ਭੂੰਨੋ,, ਮਾਸਟਰ ਜੈ ਰਾਮ,ਹੰਸ ਰਾਜ,ਵਿਜੇ ਪਾਲ, ਸੰਜੀਵ ਕੁਮਾਰ ਲਾਡੀ, ਬੀਬੀ ਸੁਰਿੰਦਰ ਕੌਰ, ਰਾਕੇਸ਼ ਕਿੱਟੀ, ਸਨ