ਪਾਣੀ ਦੇ ਸੈਂਪਲ ਲੈਣ ਵਾਲੀਆ ਬੋਤਲਾਂ ਨੂੰ ਪਹਿਲਾਂ ਆਟੋਕਲੇਵ ਵਿਚ ਸਟਰਲਾਈਜ਼ ਕੀਤਾ ਜਾਂਦਾ ਹੈ: ਜ਼ਿਲਾ ਐਪੀਡੀਮੋਲੋਜਿਸਟ
ਹੁਸ਼ਿਆਰਪੁਰ,18 ਸਤੰਬਰ:(TTT) ਬੀਤੇ ਦਿਨੀਂ ਭੀਮ ਨਗਰ ਵਿਚ ਸੀਵਰੇਜ਼ ਦੀ ਲੀਕੇਜ ਕਾਰਨ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਕਰਕੇ ਫੈਲੇ ਡਾਇਰਿਆ ਦੌਰਾਨ ਸਿਹਤ ਵਿਭਾਗ ਵਲੋਂ ਮੈਡੀਕਲ ਕੈਂਪ ਲਗਾਏ ਗਏ। ਜਿਹਨਾਂ ਮਰੀਜ਼ਾਂ ਨੂੰ ਹਸਪਤਾਲ ਦਾਖਿਲ ਕਰਵਾਉਣ ਦੀ ਲੋੜ ਸੀ ਉਹਨਾਂ ਨੂੰ ਹਸਪਤਾਲ ਸ਼ਿਫਟ ਕਰਨ ਲਈ ਵਿਭਾਗ ਵਲੋਂ ਐਮਬੂਲੈਂਸ ਸਟੇਸ਼ਨ ਕੀਤੀ ਗਈ। ਸਾਰੇ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਈ.ਐਸ.ਆਈ. ਹਸਪਤਾਲ ਅਤੇ ਸਿਵਲ ਹਸਪਤਾਲ ਵਿਚ ਮੁਫ਼ਤ ਕੀਤਾ ਗਿਆ। ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋਂ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਓ.ਆਰ.ਐਸ. ਘੋਲ ਬਣਾਉਣ ਬਾਰੇ ਅਤੇ ਸਾਫ਼ ਸਫ਼ਾਈ ਬਾਰੇ ਜਾਗਰੂਕ ਕੀਤਾ। ਹੈਲਥ ਟੀਮਾਂ ਵਲੋਂ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਕਲੋਰੀਨ ਦੀਆਂ ਗੋਲੀਆਂ ਅਤੇ ਓ ਆਰ ਐਸ ਦੇ ਪੈਕੇਟ ਵੰਡੇ ਗਏ।
ਨਗਰ ਨਿਗਮ ਨਾਲ ਤਾਲਮੇਲ ਕਰਕੇ ਲੀਕੇਜ ਨੂੰ ਠੀਕ ਕਰਵਾਇਆ ਗਿਆ ਅਤੇ ਲੋਕਾਂ ਨੂੰ ਆਲਟਰਨੇਟ ਪਾਣੀ ਦੀ ਸਪਲਾਈ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਲਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਐਪੀਡੀਮੋਲੋਜਿਸਟ ਡਾ. ਸੈਲੇਸ਼ ਨੇ ਦੱਸਿਆ ਕਿ ਸੈਂਪਲ ਲੈਣ ਵਾਲੀਆਂ ਬੋਤਲਾਂ ਨੂੰ ਪਹਿਲਾਂ ਆਟੋਕਲੇਵ ਵਿੱਚ ਸਟਰਲਾਈਜ਼ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਹੀ ਸੈਂਪਲ ਲਏ ਜਾਂਦੇ ਹਨ। ਪਾਣੀ ਦੇ ਸਾਰੇ ਸੈਂਪਲਾਂ ਸਟੇਟ ਪਬਲਿਕ ਹੈਲਥ ਲੈਬ ਖਰੜ ਵਿਖੇ ਭੇਜੇ ਗਏ ਸਨ ਜਿਹਨਾਂ ਦੀ ਰਿਪੋਰਟ ਸਹੀ ਆਈ ਸੀ।