ਦਿੱਲੀ ਦੇ 95 ਤੋਂ ਵੱਧ ਸਕੂਲਾਂ ‘ਚ ਬੰਬ ਮਿਲਣ ਦੀ ਸੂਚਨਾ, ਲੋਕਾਂ ‘ਚ ਦਹਿਸ਼ਤ, ਪੁਲਿਸ ਵੱਲੋਂ ਬੰਬ ਦੀ ਭਾਲ ਜਾਰੀ
(TTT)ਦੇਸ਼ ਦੀ ਰਾਜਧਾਨੀ ਦੇ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ ‘ਚ ਬੰਬ ਮਿਲਣ ਦੀ ਸੂਚਨਾ ਹੈ। ਸੂਚਨਾ ਮਿਲਣ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ ਅਤੇ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚੀ ਹੋਈ ਹੈ। ਪੁਲਿਸ ਅਨੁਸਾਰ ਦੂਜੇ ਪਾਸੇ ਪੂਰਬੀ ਦਿੱਲੀ ਦੇ ਮਯੂਰ ਵਿਹਾਰ ‘ਚ ਸਥਿਤ ਮਦਰ ਮੈਰੀ ਸਕੂਲ ‘ਚ ਬੰਬ ਅਤੇ ਹੋਣ ਦੀ ਸੂਚਨਾ ਹੈ, ਜੋ ਕਿ ਬੰਬ ਹੋਣ ਦੀ ਸੂਚਨਾ ਬੁੱਧਵਾਰ ਸਵੇਰੇ ਈ-ਮੇਲ ਰਾਹੀਂ ਦਿੱਤੀ ਗਈ। ਇਸਤੋਂ ਇਲਾਵਾ ਤੀਜੇ ਵੱਡੇ ਸੰਸਕ੍ਰਿਤੀ ਸਕੂਲ ਵਿੱਚ ਵੀ ਬੰਬ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਬੰਬ ਦੀ ਸੂਚਨਾ ਪਿੱਛੋਂ ਸਕੂਲ ‘ਚ ਟੀਮ ਤੈਨਾਤ ਕਰ ਦਿੱਤੀ ਹੈ ਅਤੇ ਬੰਬ ਨਿਰੋਧੀ ਅਮਲਾ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ। ਫਿਲਹਾਲ ਸਕੂਲ ਵਿੱਚ ਬੰਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਪੁਲਿਸ ਨੂੰ ਬੁੱਧਵਾਰ ਸਵੇਰੇ 6 ਵਜੇ ਦੇ ਲਗਭਗ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ (DPS) ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਇਸਤੋਂ ਬਾਅਦ ਦੋ ਹੋਰ ਸਕੂਲਾਂ ‘ਚ ਬੰਬ ਦੀ ਸੂਚਨਾ ਨੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿੱਲੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਹੋਈ ਹੈ। ਇਸ ਤੋਂ ਇਲਾਵਾ ਬੰਬ ਨਿਰੋਧਕ ਦਸਤਾ ਅਤੇ ਫਾਇਰ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ। ਦੂਜੇ ਪਾਸੇ ਬੰਬ ਦੀ ਭਾਲ ਵਿੱਚ ਡੀਪੀਐਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਸਥਿਤੀ ਦਾ ਪਤਾ ਲਗਾਇਆ ਜਾ ਸਕੇ।
<iframe width=”560″ height=”315″ src=”https://www.youtube.com/embed/gaugiJ7OtHA?si=xt_iYrvgXBM9ip01″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>