ਡੇਅਰੀ ਵਿਕਾਸ ਵਿਭਾਗ ਵਲੋਂ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਬਲਾਕ ਪੱਧਰੀ ਸੈਮੀਨਾਰ

Date:

ਡੇਅਰੀ ਵਿਕਾਸ ਵਿਭਾਗ ਵਲੋਂ ਰਾਸ਼ਟਰੀ ਪਸ਼ੂ ਧਨ ਮਿਸ਼ਨ ਅਧੀਨ ਬਲਾਕ ਪੱਧਰੀ ਸੈਮੀਨਾਰ

ਹੁਸ਼ਿਆਰਪੁਰ, 19 ਜਨਵਰੀ (ਬਜਰੰਗੀ ਪਾਂਡੇ ):
ਡੇਅਰੀ ਵਿਕਾਸ ਵਿਭਾਗ,ਪੰਜਾਬ ਅਤੇ ਰਾਸ਼ਟਰੀ ਪਸ਼ੂ ਧਨ ਮਿਸ਼ਨ ਦੀਆਂ ਸਕੀਮਾਂ ਸੰਬੰਧੀ ਪਿੰਡ ਮਿੱਠੇਵਾਲ ਡਾਕਖਾਨਾ ਭੀਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਪਿੰਡ ਮਿੱਠੇਵਾਲ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲਗਭਗ 220 ਕਿਸਾਨਾਂ ਨੇ ਭਾਗ ਲਿਆ। ਇਸ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਡਾ ਰਵਜੋਤ ਸਿੰਘ ਦੇ ਨੁਮਾਇੰਦੇ ਪ੍ਰਦੀਪ ਸੈਣੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਡੇਅਰੀ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਦੁੱਧ ਉਤਪਾਦਕਾਂ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹੁਸ਼ਿਆਰਪੁਰ ਹਰਵਿੰਦਰ ਸਿੰਘ ਨੇ ਫਾਰਮਰਾਂ ਨੂੰ ਡੇਅਰੀ ਦੀਆਂ ਸਕੀਮਾਂ ਜਿਵੇਂ ਕਿ ਡੀਡੀ8 ਕੈਟਲਸ਼ੈਡ, ਮਿਲਕਿੰਗ ਮਸ਼ੀਨ ਆਦਿ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।

ਸੈਮੀਨਾਰ ਦੌਰਾਨ ਰਾਸ਼ਟਰੀ ਪਸ਼ੂ ਧਨ ਮਿਸ਼ਨ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਹਾਈਟੈਕ ਮਸ਼ੀਨਰੀ,ਚਾਰਾ ਪ੍ਰਬੰਧਨ,ਸਾਈਲੇਜ ਬੇਲਰ ਅਤੇ ਰੈਪਰ ਮਸ਼ੀਨ,ਟੀ.ਐਮ.ਆਰ ਆਦਿ ’ਤੇ ਮਿਲ ਰਹੀ 50 ਫੀਸਦੀ ਰਿਆਇਤ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕੇ, ਉਥੇ ਬੈਂਕਾਂ ਦੇ ਨੁਮਾਇੰਦਿਆਂ ਨੇ ਮੁਦਰਾ ਅਤੇ ਸਟੈਂਡਅਪ ਅਧੀਨ ਮਿਲ ਰਹੀਆਂ ਕਰਜ਼ਾ ਯੋਜਨਾਵਾਂ ਸੰਬੰਧੀ ਜਾਗਰੂਕ ਕੀਤਾ । ਇਸ ਸੈਮੀਨਾਰ ਵਿੱਚ ਸ਼ਾਮਲ ਹੋਏ ਡੇਅਰੀ ਉਤਪਾਦਕਾਂ ਨੂੰ ਰਜਿਸਟ੍ਰੇਸ਼ਨ ਸਮੇਂ ਲਿਟਰੇਚਰ ਕਿੱਟ,ਚਾਹ ਅਤੇ 2 ਕਿਲੋ ਮਿਨਰਲ ਮਿਕਚਰ ਪ੍ਰਤੀ ਫਾਰਮਰ ਅਤੇ ਦੁਪਿਹਰ ਦਾ ਖਾਣਾ ਮੁਫਤ ਮੁਹੱਈਆਂ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਅਤੇ ਕੰਪਨੀਆਂ ਵਲੋਂ ਆਪਣੇ ਸਟਾਲ ਲਗਾਏ ਗਏ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹੁਸ਼ਿਆਰਪੁਰ ਤੇ ਸਮੂਹ ਸਟਾਫ ਵਲੋਂ ਡੇਅਰੀ ਫਾਰਮਰਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤੀ ਗਿਆ । ਇਸ ਸਮੇਂ ਫੈਕਲਟੀ ਮੈਂਬਰ, ਸਰਪੰਚ ਮਿੱਠੇਵਾਲ ਨੀਲਮ ਰਾਣੀ, ਸਰਪੰਚ ਮਹਿੰਦੀਪੁਰ ਕੁਲਵੰਤ ਕੌਰ, ਸਰਪੰਚ ਗੋਬਿੰਦਪੁਰ ਸੰਦੀਪ ਕੌਰ, ਜਤਿੰਦਰ ਸਿੰਘ ਮਹਿੰਦੀਪੁਰ ਸਰਪੰਚ ਮੁਰਾਦਪੁਰ ਅਮਨਦੀਪ ਸਿੰਘ ਅਤੇ ਸੁਖਦੇਵ ਸਿੰਘ ਬਸੀ ਮੁੱਦਾ ਆਦਿ ਮੋਹਤਵਾਰਾਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਹਨ ।

Share post:

Subscribe

spot_imgspot_img

Popular

More like this
Related

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...