ਟਾਂਡਾ ਰੇਲਵੇ ਫਾਟਕ ਤੇ ਧਮਾਕਾ, ਜਖਮੀ ਗੇਟਮੈਂਨ ਇਲਾਜ ਲਈ ਦਾਖਲ

Date:

ਟਾਂਡਾ ਰੇਲਵੇ ਫਾਟਕ ਤੇ ਧਮਾਕਾ, ਜਖਮੀ ਗੇਟਮੈਂਨ ਇਲਾਜ ਲਈ ਦਾਖਲ

ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜ ਨਜਦੀਕ ਪਿੰਡ ਪਲਾ ਚੱਕ ਰੇਲਵੇ ਫਾਟਕ ਤੇ ਧਮਾਕਾ ਹੋਣ ਦੀ ਖਬਰ ਮਿਲੀ ਹੈ ਇਸ ਧਮਾਕੇ ਵਿੱਚ ਗੇਟ ਮੇਨ ਗੰਭੀਰ ਜਖਮੀ ਹੋ ਗਿਆ।ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਗੇਟਮੈਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਇਸ ਸੰਬੰਧ ਵਿੱਚ ਜਾਂਚ ਕਰਦੇ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬਲਾਸਟ ਕੋਈ ਵੱਡਾ ਵਿਸਫੋਟ ਨਹੀਂ ਸੀ ਬਲਕਿ ਰੇਲਵੇ ਫਾਟਕ ਨੇੜਲੇ ਖੇਤਾਂ ਵਿੱਚ ਜੰਗਲੀ ਜਾਨਵਰ ਨੂੰ ਭਜਾਉਣ ਲਈ ਕਿਸੇ ਕਿਸਾਨ ਵੱਲੋਂ ਗੰਧਕ ਪੋਟਾਸ ਆਟੇ ਵਿੱਚ ਲਪੇਟ ਖੇਤਾਂ ਵਿੱਚ ਰੱਖੀ ਗਈ ਸੀ। ਜੋ ਕਿ ਕਿਸੇ ਪੰਛੀ ਵੱਲੋਂ ਚੁੱਕ ਕੇ ਰੇਲਵੇ ਫਾਟਕਾਂ ਨੇੜੇ ਸੁੱਟ ਦਿੱਤੀ ਗਈ। ਉਕਤ ਰੇਲਵੇ ਗੇਟਮੈਨ ਦਾ ਘੁੰਮਦੇ ਹੋਏ ਗੰਧਕ ਪਟਾਸ ਤੇ ਪੈਰ ਰੱਖਿਆ ਗਿਆ ਜਿਸ ਕਾਰਨ ਧਮਾਕਾ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Share post:

Subscribe

spot_imgspot_img

Popular

More like this
Related

ਪੰਜਾਬ ਸਰਕਾਰ ਸਿੱਖਿਆ ਦੇ ਢਾਂਚੇ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਲਈ ਵਚਨਬੱਧ – ਵਿਧਾਇਕ ਘੁੰਮਣ

(TTT))ਦਸੂਹਾ/ਹੁਸ਼ਿਆਰਪੁਰ, 19 ਅਪ੍ਰੈਲ:  ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ...