ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ, CAT ਨੇ DGP ਵੀ.ਕੇ. ਭੰਵਰਾ ਦੀ ਅਰਜ਼ੀ ਕੀਤੀ ਰੱਦ…ਪੜ੍ਹੋ ਪੂਰਾ ਮਾਮਲਾ

Date:

ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ, CAT ਨੇ DGP ਵੀ.ਕੇ. ਭੰਵਰਾ ਦੀ ਅਰਜ਼ੀ ਕੀਤੀ ਰੱਦ…ਪੜ੍ਹੋ ਪੂਰਾ ਮਾਮਲਾ

(TTT)ਡੀਜੀਪੀ ਗੌਰਵ ਯਾਦਵ ਨੂੰ ਸੈਂਟਰਲ ਐਡਮਿਨਿਸਟੇਸ਼ਨ ਟ੍ਰਿਬਿਊਨਲ (CAT) ਤੋਂ ਵੱਡੀ ਰਾਹਤ ਮਿਲੀ ਹੈ। ਕੈਟ ਨੇ ਗੌਰਵ ਯਾਦਵ ਖਿਲਾਫ਼ ਡੀਜੀਪੀ ਅਹੁਦੇ ‘ਤੇ ਨਿਯੁਕਤੀ ਨੂੰ ਲੈ ਕੇ ਦਾਖਲ ਕੀਤੀ ਡੀਜੀਪੀ ਵੀਕੇ ਭੰਵਰਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਦੱਸ ਦਈਏ ਕਿ ਡੀਜੀਪੀ ਵੀ.ਕੇ. ਭੰਵਰਾ ਨੇ ਗੌਰਵ ਯਾਦਵ ਦੀ ਨਿਯੁਕਤੀ ਦੇ ਖਿਲਾਫ ਦਾਇਰ ਪਟੀਸ਼ਨ ‘ਚ ਕਿਹਾ ਸੀ ਕਿ ਗੌਰਵ ਯਾਦਵ ਦੀ ਡੀਜੀਪੀ ਦੇ ਅਹੁਦੇ ‘ਤੇ ਨਿਯੁਕਤੀ ਯੂ.ਪੀ.ਐਸ.ਸੀ. (UPSC) ਦੀਆਂ ਵਿਵਸਥਾਵਾਂ ਅਤੇ ਪ੍ਰਕਿਰਿਆ ਦੇ ਮੁਤਾਬਕ ਨਹੀਂ ਕੀਤੀ ਗਈ ਹੈ। ਇਸਤੋਂ ਇਲਾਵਾ ਨਿਯੁਕਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਵੀ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਡੀਜੀਪੀ ਅਹੁਦੇ ‘ਤੇ ਤੈਅ ਨਿਯਮਾਂ ਅਨੁਸਾਰ ਨਿਯੁਕਤੀ ਕਰਨ ਦੀ ਗੱਲ ਕਹਿ ਚੁੱਕਾ ਹੈ।

Share post:

Subscribe

spot_imgspot_img

Popular

More like this
Related