ਅੱਜ ਮਨਾਈ ਜਾ ਰਹੀ ਹੈ ‘ਭੀਮ ਰਾਓ ਅੰਬੇਡਕਰ ਜਯੰਤੀ’, ਜਾਣੋ ਉਨ੍ਹਾਂ ਬਾਰੇ ਕੁੱਝ ਅਣਸੁਣੇ ਕਿੱਸੇ
(TTT)ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਨਾਮਕ ਸਥਾਨ ‘ਤੇ ਹੋਇਆ ਸੀ। ਦਸ ਦਈਏ ਕਿ ਉਨ੍ਹਾਂ ਨੇ ਆਪਣੇ ਜੀਵਨ ‘ਚ ਦਲਿਤਾਂ ਦੇ ਹੱਕਾਂ ਲਈ ਲੜਾਈ ਲੜੀ ਸੀ। ਉਨ੍ਹਾਂ ਨੇ ਕਾਨੂੰਨ ਅਤੇ ਸਮਾਜਿਕ ਵਿਗਿਆਨ ‘ਚ ਪੜਾਈ ਕੀਤੀ ਅਤੇ ਆਪਣੀ ਸਿੱਖਿਆ ਦੇ ਬਲ ‘ਤੇ ਦਲਿਤਾਂ ਦੇ ਅਧਿਕਾਰਾਂ ਲਈ ਲੜੀ।
ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਦੇ ਨਿਰਮਾਣ ‘ਚ ਬਾਬਾ ਸਾਹਿਬ ਦਾ ਬੇਮਿਸਾਲ ਯੋਗਦਾਨ ਸਨ। ਸੰਵਿਧਾਨ ‘ਚ ਦਲਿਤਾਂ ਦੇ ਅਧਿਕਾਰਾਂ ਅਤੇ ਬਰਾਬਰੀ ਦੀ ਗਰੰਟੀ ਦੀ ਮੰਗ ਕੀਤੀ। ਉਸ ਤੋਂ ਬਾਅਦ 6 ਦਸੰਬਰ 1956 ‘ਚ ਉਨ੍ਹਾਂ ਦੀ ਮੌਤ ਹੋ ਗਈ। ਦਸ ਦਈਏ ਕਿ ਭੀਮ ਰਾਓ ਅੰਬੇਡਕਰ ਦੇ ਜੀਵਨ ਨਾਲ ਜੁੜੀਆਂ ਕਈ ਦਿਲਚਸਪ ਗਲਾਂ ਹਨ, ਜਿਨ੍ਹਾਂ ਨੂੰ ਭਾਰਤ ਸਮੇਤ ਦੁਨੀਆ ਭਰ ‘ਚ ਉਨ੍ਹਾਂ ਦੇ ਸਮਾਜ ਸੁਧਾਰ ਦੇ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ, ਜੋ ਉਨ੍ਹਾਂ ਨੂੰ ਇੱਕ ਆਦਰਸ਼ ਮਨੁੱਖ ਵਜੋਂ ਪ੍ਰੇਰਨਾ ਦੇ ਨਾਲ-ਨਾਲ ਦਰਸਾਉਂਦੀਆਂ ਹਨ।