ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਸੈਂਟਰ ਗੁਰੂਦਵਾਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ

Date:

ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਸੈਂਟਰ ਗੁਰੂਦਵਾਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ

ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਮਨੁੱਖਤਾ ਦੀ ਸੇਵਾ ਅਤੇ ਭਲਾਈ ਲਈ ਲਗਾਤਾਰ ਤਤਪਰ ਰਹਿੰਦਾ ਹੈ ਅਤੇ ਜਿਸਨੇ ਸਵੈ ਇਛੁੱਕ ਖੂਨਦਾਨ ਨੂੰ ਹੁਸ਼ਿਆਰਪੁਰ ਅਤੇ ਨੇੜਲੇ ਇਲਾਕਿਆਂ ਵਿੱਚ ਮੁਹਿੰਮ ਦੇ ਰੂਪ ਵਿੱਚ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਅਤੇ ਲੱਗਭਗ 25 ਸਾਲ ਪਹਿਲਾਂ ਮਹੰਤ ਬਾਬਾ ਤਾਰਾ ਸਿੰਘ ਜੀ ਸੇਵਾਪੰਥੀ ਦੇ ਅਸ਼ੀਰਵਾਦ ਅਤੇ ਸਰਦਾਰ ਭੁਪਿੰਦਰ ਸਿੰਘ ਜੀ ਪਾਹਵਾ ਦੀ ਯੋਗ ਅਗਵਾਈ ਵਿੱਚ ਸੁਰੂ ਕੀਤੀ ਇਸ ਮੁਹਿੰਮ ਨੇ ਲੱਖਾਂ ਮਰੀਜਾਂ ਨੂੰ ਖੂਨ ਅਤੇ ਪਲੇਟਲੈੱਟ ਸੈੱਲਾਂ ਦੇ ਰੂਪ ਵਿੱਚ ਨਵੀਂ ਜਿੰਦਗੀ ਦਿੱਤੀ। ਉਸੇ ਕੜੀ ਵਜੋਂ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਸੈਂਟਰ ਵਿਖੇ ਅੱਜ ਨਵਾਂ ਬਲੱਡ ਕੰਪੋਨੇਂਟ ਵਿੰਗ ਮਹੰਤ ਪ੍ਰਿਤਪਾਲ ਸਿੰਘ ਜੀ ਸੇਵਾਪੰਥੀ ਅਤੇ ਸੰਤ ਅਜੀਤ ਸਿੰਘ ਜੀ ਸੇਵਾਪੰਥੀ ਵਲੋਂ ਅਰਦਾਸ ਬੇਨਤੀ ਕਰ ਕੇ ਸ਼ੁਰੂ ਕੀਤਾ ਗਿਆ ਅਤੇ ਇਸ ਦੀ ਅਗਵਾਈ ਸਰਦਾਰ ਜਸਦੀਪ ਸਿੰਘ ਪਾਹਵਾ ਅਤੇ ਓਹਨਾਂ ਦੀ ਟੀਮ ਨੂੰ ਸੌਂਪਦਿਆਂ ਹੋਇਆਂ ਯੋਗ ਅਤੇ ਸੁਚੱਜੇ ਢੰਗ ਨਾਲ ਸੇਵਾ ਕਰਨ ਦਾ ਅਸ਼ੀਰਵਾਦ ਵੀ ਦਿੱਤਾ।ਇਸ ਮੌਕੇ ਬਲੱਡ ਸੈਂਟਰ ਦੇ ਬੀ. ਟੀ.ਓ. ਡਾ. ਨੀਗਬ ਗੁਲਾਟੀ ਅਤੇ ਬਲੱਡ ਸੈਂਟਰ ਦੇ ਟੈਕਨੀਕਲ ਇੰਚਾਰਜ ਸਰਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਬਲੱਡ ਸੈਂਟਰ ਵਿੱਚ ਹੁਣ ਇੱਕੋ ਖੂਨਦਾਨੀ ਤੋਂ ਖੂਨ ਲੈ ਕੇ ਤਿੰਨ ਚਾਰ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।ਜਿਸ ਵਿੱਚ ਮੁੱਖ ਤੌਰ ਤੇ ਪੈਕ ਰੈੱਡ ਬਲੱਡ ਸੈੱਲ ਦੇ ਨਾਲ ਨਾਲ ਪਲਾਸਮਾ,ਕਰਾਇਉ ਅਤੇ ਪਲੇਟਲੈੱਟ ਸੈੱਲ ਮੁੱਖ ਤੌਰ ਤੇ ਸ਼ਾਮਿਲ ਕੀਤੇ ਗਏ ਹਨ ਅਤੇ ਇਹਨਾਂ ਲਈ ਬਹੁਤ ਹੀ ਆਧੁਨਿਕ ਤਕਨੀਕ ਨਾਲ ਲੈਸ ਕੀਮਤੀ ਵਿਦੇਸ਼ੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਜਸਦੀਪ ਸਿੰਘ ਪਾਹਵਾ ਨੇ ਦੱਸਿਆ ਕਿ ਖੂਨ,ਸੈੱਲਾਂ ਅਤੇ ਬਾਕੀ ਖੂਨ ਦੇ ਉਤਪਾਦਾਂ ਦੀ ਫੀਸ/ਚਾਰਜ ਬਹੁਤ ਹੀ ਘੱਟ ਅਤੇ ਵਾਜਿਬ ਰੱਖੇ ਗਏ ਹਨ ਅਤੇ ਥਾਲਾਸੀਮਿਆ ਦੇ ਮਰੀਜ਼ ਬੱਚਿਆਂ ਲਈ ਇਹ ਬਿਲਕੁਲ ਫਰੀ ਹੋਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ.ਰਜਿੰਦਰ ਸਿੰਘ ਸਚਦੇਵਾ, ਸ੍ਰ. ਗੁਰਦੀਪ ਸਿੰਘ ਸਚਦੇਵਾ, ਸ੍ਰ. ਜਗਮੋਹਨ ਸਿੰਘ ਪਾਹਵਾ, ਸ੍ਰ.ਰਵਿੰਦਰ ਸਿੰਘ ਸੇਠੀ, ਸ੍ਰ. ਤਰਨਜੀਤ ਸਿੰਘ, ਸ੍ਰ. ਮਨਜੀਤ ਸਿੰਘ,ਸ੍ਰ. ਰਤਨਦੀਪ ਸਿੰਘ, ਸ੍ਰ. ਕਮਲਜੀਤ ਸਿੰਘ, ਆਰ.ਕੇ. ਕਪੂਰ,ਰਾਕੇਸ਼ ਸਹਾਰਨ,ਵਿਸ਼ਾਲ ਵਾਲਿਆ,ਸੁਮੀਤ ਗੁਪਤਾ ਅਤੇ ਬਲੱਡ ਸੈਂਟਰ ਦੇ ਸਾਰੇ ਸਟਾਫ ਮੈਂਬਰ ਹਾਜਿਰ ਸਨ।

Share post:

Subscribe

spot_imgspot_img

Popular

More like this
Related

ਹਨੇਰੀ-ਤੂਫ਼ਾਨ ਨਾਲ ਟੁੱਟ ਗਏ ਖੰਭੇ, ਮੁਰੰਮਤ ਕਰਦਿਆਂ ਮੁਲਾਜ਼ਮ ਨਾਲ ਵਾਪਰ ਗਿਆ ਹਾਦਸਾ

ਭਵਾਨੀਗੜ੍ਹ (ਕਾਂਸਲ)- ਇਲਾਕੇ ਅੰਦਰ ਤੂਫਾਨ ਕਾਰਨ ਬਿਜਲੀ ਸਪਲਾਈ ਵਾਲੇ ਖੰਭੇ...

खुशी-खुशी निकाह करने पहुंचा…. फिर दूल्हे ने चेहरे से उठाया घूंघट, तो निकल गई चीख

मेरठ: यूपी आजकल सास दामाद, समधी-समधन और दूल्हा-दुल्हन की खबरों...

अमेरिकी उपराष्ट्रपति कल से भारत के चार दिवसीय दौरे पर: PM मोदी से मिलेंगे

अमेरिका के उपराष्ट्रपति जेडी वेंस 21 अप्रैल को भारत...