ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਗੁਪਤ ਕੈਮਰਿਆਂ ਨਾਲ ਜਸੂਸੀ ਕਰਨ ਦੀ ਸਖਤ ਨਿਖੇਦੀ :-ਸਿੰਗੜੀਵਾਲਾ
ਹੁਸ਼ਿਆਰਪੁਰ 17 ਫਰਵਰੀ ( ਨਵਨੀਤ ਸਿੰਘ ਚੀਮਾ ):- ਭਗਵੰਤ ਮਾਨ ਸਰਕਾਰ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਸ਼ਹਿ ਉੱਤੇ ਝੂਠੇ ਐਨ ਐਸ ੲੇ ਵਰਗੇ ਜਾਬਰ ਕਾਲੇ ਕਾਨੂੰਨਾਂ ਤਹਿਤ ਡਿਵਰੂਗੜ੍ਹ ਦੀ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਦੀ ਬਾਥਰੂਮ ਅਤੇ ਹੋਰ ਗੁਪਤ ਥਾਵਾਂ ਤੇ ਗੁਪਤ ਕੈਮਰਿਆਂ ਨਾਲ ਜਸੂਸੀ ਕਰਨੀ ਅਣਮਨੁੱਖੀ ਵਰਤਾਰਾ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਲਫਜ਼ਾਂ ਵਿੱਚ ਨਿਖੇਦੀ ਕਰਦਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਰਾਹੀਂ ਕੀਤਾ ਉਹਨਾਂ ਇਸ ਸਮੇਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਮਤਸਬੀ ਸੋਚ ਅਧੀਨ ਲਗਾਤਾਰ ਸਿੱਖ ਨੌਜਵਾਨਾਂ ਉੱਤੇ ਜਬਰ ਜ਼ੁਲਮ ਢਾਹ ਕੇ ਉਨਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਕਾਇਮ ਕਰਨਾ ਚਾਹੁੰਦੇ ਹਨ ਪਰ ਸਿੱਖ ਕੌਮ ਸਰਕਾਰਾਂ ਦੇ ਇਸ ਜਬਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਸਖਤੀ ਨਾਲ ਵਿਰੋਧ ਕਰੇਗੀ।
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਗੁਪਤ ਕੈਮਰਿਆਂ ਨਾਲ ਜਸੂਸੀ ਕਰਨ ਦੀ ਸਖਤ ਨਿਖੇਦੀ :-ਸਿੰਗੜੀਵਾਲਾ
Date: