News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਭਗਵਾਨ ਵਾਲਮੀਕਿ ਜੈਯੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ: ਪ੍ਰਬੰਧਾਂ ਸਬੰਧੀ ਮੀਟਿੰਗ ਦੀ ਜਾਣਕਾਰੀ

ਭਗਵਾਨ ਵਾਲਮੀਕਿ ਜੈਯੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਮੌਕੇ ਪ੍ਰਬੰਧਾਂ ਸਬੰਧੀ ਮੀਟਿੰਗ-ਨਿਰਵਿਘਨ ਤੇ ਸੁਚਾਰੂ ਟਰੈਫਿਕ ਵਿਵਸਥਾ ਯਕੀਨੀ ਬਣਾਉਣ ਲਈ ਕੀਤਾ ਜਾਵੇਗਾ ਟਰੈਫਿਕ ਡਾਇਵਰਸ਼ਨ ਹੁਸ਼ਿਆਰਪੁਰ, 14 ਅਕਤੂਬਰ
(TTT)ਭਗਵਾਨ ਵਾਲਮੀਕਿ ਜੈਯੰਤੀ ਨੂੰ ਸਮਰਪਿਤ 16 ਅਕਤੂਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੌਰਾਨ ਲੋੜੀਂਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸ਼ੋਭਾ ਯਾਤਰਾ ਦੇ ਰੂਟ ’ਤੇ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।

ਇਸ ਮੌਕੇ ਸ਼ੋਭਾ ਯਾਤਰਾ ਦੇ ਵੱਖ-ਵੱਖ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਸਾਫ਼-ਸਫ਼ਾਈ, ਪਾਣੀ ਦਾ ਛਿੜਕਾਅ, ਪੀਣ ਵਾਲੇ ਪਾਣੀ, ਚੌਕਾਂ ਦੀ ਸਜਾਵਟ, ਸੁਰੱਖਿਆ, ਨਿਰਵਿਘਨ ਆਵਾਜਾਈ, ਨਿਰਵਿਘਨ ਬਿਜਲੀ ਸਪਲਾਈ, ਮੈਡੀਕਲ ਟੀਮਾਂ, ਫਾਇਰ ਟੈਂਡਰ ਆਦਿ ਦੇ ਪ੍ਰਬੰਧ ਸ਼ਾਮਲ ਹਨ। ਮੀਟਿੰਗ ਦੌਰਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ 16 ਅਕਤੂਬਰ ਨੂੰ ਸ਼ਹੀਦ ਊਧਮ ਸਿੰਘ ਪਾਰਕ ਤੋਂ ਸ਼ੋਭਾ ਯਾਤਰਾ, ਬੱਸ ਸਟੈਂਡ ਚੌਕ, ਭਗਵਾਨ ਵਾਲਮੀਕਿ ਚੌਕ ਤੋਂ ਨਰਾਇਣ ਬੇਕਰੀ ਮੋੜ ਤੋਂ ਗਊਸ਼ਾਲਾ ਬਾਜ਼ਾਰ, ਅਫਗਾਨ ਰੋਡ, ਕਣਕ ਮੰਡੀ, ਕਸ਼ਮੀਰੀ ਬਜ਼ਾਰ ਤੋਂ ਹੁੰਦੀ ਹੋਈ ਘੰਟਾ ਘਰ ਚੌਂਕ ਵਿਖੇ ਸਮਾਪਤ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਨਿਗਮ ਅਧਿਕਾਰੀਆਂ ਨੂੰ ਸ਼ੋਭਾ ਯਾਤਰਾ ਦੌਰਾਨ ਸੁਚਾਰੂ ਪ੍ਰਬੰਧਾਂ ਸਬੰਧੀ ਜ਼ਰੂਰੀ ਨਿਰਦੇਸ਼ ਦਿੱਤੇ ਅਤੇ ਦੱਸਿਆ ਕਿ ਪੁਲਿਸ ਵੱਲੋਂ ਟ੍ਰੈਫਿਕ ਕੰਟਰੋਲ ਲਈ ਰੂਟ ਡਾਇਵਰਸ਼ਨ ਕੀਤਾ ਜਾਵੇਗਾ, ਤਾਂ ਜੋ ਸ਼ੋਭਾ ਯਾਤਰਾ ਦੇ ਰੂਟ ‘ਤੇ ਟ੍ਰੈਫਿਕ ਜਾਮ ਨਾ ਹੋਵੇ। ਐਸ.ਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਆਵਾਜਾਈ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਰੂਟਾਂ ਦੇ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਦੇ ਸੁਚਾਰੂ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਡੀ.ਐਸ.ਪੀ ਆਤਿਸ਼ ਭਾਟੀਆ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਐਕਸੀਅਨ ਨਗਰ ਨਿਗਮ ਕੁਲਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਤੋਂ ਦਰਸ਼ਨ ਲਾਲ, ਕਮਲ ਭੱਟੀ, ਤਰਸੇਮ ਲਾਲ, ਚੰਦਨ ਹੈਰੀ, ਕ੍ਰਿਸ਼ਨ ਲਾਲ, ਰਿਸ਼ੂ ਆਦੀਆ, ਮਨੀ ਫਰਵਾਹਾ , ਵਿਕਾਸ ਹੰਸ, ਵਿਨੋਦ ਹੰਸ, ਗੱਬਰ, ਜਤਿੰਦਰ ਕੁਮਾਰ, ਰਵੀ ਕੁਮਾਰ, ਰਮੇਸ਼ ਹੰਸ, ਗੋਲਡੀ, ਜੈਪਾਲ ਹੰਸ, ਜਤਿੰਦਰ ਕੁਮਾਰ, ਅਸ਼ਵਨੀ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

#SanatanDharmaCollege, #Hoshiarpur, #Workshop, #EmergingTechnologies, #ArtificialIntelligence, #MachineLearning, #BusinessIntelligence, #InformationTechnology, #StudentEngagement, #EducationInitiatives