
BCCI ਨੇ ਰੋਹਿਤ ਸ਼ਰਮਾ ਸਮੇਤ ਇਨ੍ਹਾਂ 3 ਖਿਡਾਰੀਆਂ ਨੂੰ ਦਿੱਤੀ ਛੋਟ, ਬਾਕੀਆਂ ਨੂੰ ਖੇਡਣੇ ਹੋਣਗੇ Domestic ਮੈਚ
(TTT)ਬੀਸੀਸੀਆਈ (BCCI) ਦੇ ਨਵੇਂ ਨਿਯਮ ਮੁਤਾਬਕ ਭਾਰਤ ਲਈ ਨਾ ਖੇਡਣ ਵਾਲੇ ਹਰ ਖਿਡਾਰੀ ਨੂੰ ਖਾਲੀ ਸਮੇਂ ਵਿੱਚ ਘਰੇਲੂ ਮੈਚਾਂ ਵਿੱਚ ਹਿੱਸਾ ਲੈਣਾ ਹੋਵੇਗਾ। ਟੈਸਟ ਟੀਮ ‘ਚ ਜਗ੍ਹਾ ਬਣਾਉਣ ਲਈ ਹਰ ਖਿਡਾਰੀ ਲਈ ਘੱਟੋ-ਘੱਟ 1 ਘਰੇਲੂ ਮੈਚ ਖੇਡਣਾ ਲਾਜ਼ਮੀ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਦੇ ਨਾਲ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah)ਨੂੰ ਟੈਸਟ ਟੀਮ ‘ਚ ਜਗ੍ਹਾ ਬਣਾਉਣ ਲਈ ਘਰੇਲੂ ਮੈਚ ਖੇਡਣ ਦੀ ਜ਼ਰੂਰਤ ਨਹੀਂ ਹੋਵੇਗੀ।ਬੀਸੀਸੀਆਈ (BCCI) ਸਕੱਤਰ ਜੈ ਸ਼ਾਹ ਨੇ ਪਿਛਲੇ ਸਾਲ ਹੀ ਸਪੱਸ਼ਟ ਕੀਤਾ ਸੀ ਕਿ ਹਰ ਭਾਰਤੀ ਖਿਡਾਰੀ ਲਈ ਘਰੇਲੂ ਕ੍ਰਿਕਟ ਖੇਡਣਾ ਜ਼ਰੂਰੀ ਹੈ। ਜਦੋਂ ਟੀਮ ਇੰਡੀਆ ਦੇ ਖਿਡਾਰੀ ਕਿਸੇ ਸੀਰੀਜ਼ ‘ਚ ਨਹੀਂ ਖੇਡ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੀ ਘਰੇਲੂ ਟੀਮ ਲਈ ਮੈਚ ਖੇਡਣ ਲਈ ਉਪਲਬਧ ਹੋਣਾ ਹੋਵੇਗਾ। ਪਿਛਲੇ ਸਾਲ ਸ਼੍ਰੇਅਸ ਅਈਅਰ (Shreyas Iyer) ਅਤੇ ਈਸ਼ਾਨ ਕਿਸ਼ਨ (Ishan Kishan) ਨੇ ਆਦੇਸ਼ ਤੋਂ ਬਾਅਦ ਵੀ ਘਰੇਲੂ ਮੈਚ ਨਹੀਂ ਖੇਡੇ ਸਨ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਇਸ ਦਾ ਖਮਿਆਜ਼ਾ ਵੀ ਭਰਨਾ ਪਿਆ ਤੇ ਇਸ ਕਾਰਨ ਦੋਵਾਂ ਨੂੰ ਸੈਂਟਰਲ ਐਗਰੀਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਟੀਮ ਵਿੱਚ ਆਪਣੀ ਜਗ੍ਹਾ ਵੀ ਗੁਆ ਦਿੱਤੀ ਸੀ।

