
ਦੇਰ ਰਾਤ ਬਟਾਲਾ ਸ਼ਹਿਰ ਚ ਹੋਈ ਵੱਡੀ ਵਾਰਦਾਤ ,,, ਬੰਦ ਰੈਡੀਮੇਡ ਸ਼ੋਅਰੂਮ ਦੇ ਬਾਹਰ ਸਰੇਆਮ ਮੋਟਰਸਾਈਕਲ ਸਵਾਰ ਨੌਜਵਾਨ ਕਰ ਗਏ ਫਾਇਰਿੰਗ ,,ਭੱਜ ਕੇ ਬਚਾਈ ਨੌਜਵਾਨਾਂ ਨੇ ਜਾਨ । ਸੀਸੀਟੀਵੀ ਵੀਡੀਓ ਵੀ ਆਈ ਸਾਮਣੇ,,,

(TTT)ਗੁਰਦਾਸਪੁਰ ਬਟਾਲਾ ਸ਼ਹਿਰ ਚ ਦੇਰ ਰੈਟ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦ ਸ਼ਹਿਰ ਦੇ ਅੰਦਰੂਨੀ ਹਿੱਸੇ ਚ ਜੱਸਾ ਸਿੰਘ ਹਾਲ ਚੌਂਕ ਚ ਮੋਟਰਸਾਈਕਲ ਤੇ ਸਵਾਰ ਨੌਜਵਾਨ ਵਲੋ ਇੱਕ ਰੈਡੀਮੇਡ ਕੱਪੜੇ ਦੇ ਸ਼ੋਅਰੂਮ ਦੇ ਬਾਹਰ ਉਦੋ ਫਾਇਰਿੰਗ ਹੋਈ ਜਦ ਉਹ ਦੁਕਾਨ ਬੰਦ ਕਰ ਆਪਣੀ ਗੱਡੀ ਤੇ ਸਵਾਰ ਹੋ ਵਾਪਸ ਘਰ ਜਾ ਰਿਹਾ ਸੀ ਉਧਰ ਇਹ ਵਾਰਦਾਤ ਸੀਸੀਟੀਵੀ ਕੈਮਰਾ ਚ ਕੈਦ ਹੋ ਗਈ ਉੱਥੇ ਹੀ ਪੁਲਿਸ ਨੂੰ ਸੂਚਨਾ ਮਿਲੀ ਤਾ ਮੌਕੇ ਤੇ ਡੀ ਐੱਸ ਪੀ ਸਿਟੀ ਸੰਜੀਵ ਕੁਮਾਰ ਨੇ ਪਹੁਚ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਠੇ ਹੀ ਉਹਨਾਂ ਕਿਹਾ ਕਿ ਜੋ ਸ਼ੋਅਰੂਮ ਮਾਲਕ ਹੈ ਉਸ ਨੂੰ ਪਿਛਲੇ ਸਮੇ ਚ ਧਮਕੀ ਆਈ ਸੀ ਅਤੇ ਉਹਨਾਂ ਵਲੋ ਇਸ ਮਾਮਲੇ ਤੇ ਜਾਂਚ ਕੀਤੀ ਜਾਵੇਗੀ ਅਤੇ ਉਹਨਾਂ ਇਸ ਗੱਲ ਦੀ ਪੁਸਟੀ ਕੀਤੀ ਕਿ ਮੌਕੇ ਵਾਰਦਾਤ ਤੇ ਜਾਂਚ ਕਰਨ ਤੇ ਇਹ ਖਾਲੀ ਖੋਲ ਮਿਲਿਆ ਹੈ ਅਤੇ ਇਕ ਜਿੰਦਾ ਖੋਲ ਮਿਲਿਆ ਹੈ|

