ਬੰਦਾਯੂ ਕਤਲ ਮਾਮਲਾ: ਪੁਲਿਸ ਨੇ ਦੂਜਾ ਮੁਲਜ਼ਮ ਵੀ ਕੀਤਾ ਗਿ੍ਫ਼ਤਾਰ
(TTT)ਯੂ.ਪੀ. ਦੇ ਬਦਾਯੂੰ ਵਿਚ ਹੋਏ ਦੋਹਰੇ ਕਤਲ ਕਾਂਡ ਦੇ ਦੂਜੇ ਮੁਲਜ਼ਮ ਜਾਵੇਦ ਨੂੰ ਪੁਲਿਸ ਨੇ ਬੀਤੀ ਰਾਤ ਬਰੇਲੀ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕੋਲ ਆਈ ਇਕ ਵੀਡੀਓ ਵਿਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮੈਂ ਸਿੱਧਾ ਦਿੱਲੀ ਭੱਜ ਗਿਆ ਸੀ ਅਤੇ ਮੈਂ ਆਤਮ ਸਮਰਪਣ ਕਰਨ ਲਈ ਬਰੇਲੀ ਆਇਆ ਹਾਂ। ਉਸ ਨੇ ਅੱਗੇ ਕਿਹਾ ਕਿ ਮੇਰੇ ਭਰਾ ਨੇ ਕੀ ਕੀਤੀ ਇਸ ਸੰਬੰਧੀ ਮੈਨੂੰ ਲੋਕਾਂ ਦੇ ਫੋਨ ਆਏ ਹਨ। ਇਸ ਤੋਂ ਪਹਿਲਾਂ ਮੁਲਜ਼ਮ ਸਾਜਿਦ ਦੀ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਾਵੇਦ ਘਟਨਾ ਤੋਂ ਬਾਅਦ ਆਪਣਾ ਮੋਬਾਈਲ ਬੰਦ ਕਰ ਕੇ ਦਿੱਲੀ ਭੱਜ ਗਿਆ ਸੀ। ਦੇਰ ਰਾਤ ਸੈਟੇਲਾਈਟ ਬੱਸ ਸਟੈਂਡ ’ਤੇ ਸਥਾਨਕ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਬਰੇਲੀ ਪੁਲਿਸ ਨੇ ਜਾਵੇਦ ਨੂੰ ਬਦਾਯੂੰ ਪੁਲਿਸ ਦੇ ਹਵਾਲੇ ਕਰ ਦਿੱਤਾ।