ਆਮ ਲੋਕਾਂ ਲਈ ਬੁਰੀ ਖਬਰ, ਜੂਨ ‘ਚ ਮਹਿੰਗਾਈ 4 ਮਹੀਨੇ ਦੇ ਉੱਚੇ ਪੱਧਰ ‘ਤੇ ਪਹੁੰਚੀ!
(TTT) ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਦਰਅਸਲ, ਪਿਛਲੇ ਮਹੀਨੇ ਟਮਾਟਰ, ਪਿਆਜ਼ ਅਤੇ ਦਾਲਾਂ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਦਰ ਵਧੀ ਹੈ। ਜੂਨ ਮਹੀਨੇ ‘ਚ ਪ੍ਰਚੂਨ ਮਹਿੰਗਾਈ ਦਰ ਇਕ ਵਾਰ ਫਿਰ 5 ਫੀਸਦੀ ਨੂੰ ਪਾਰ ਕਰ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਜੂਨ 2024 ‘ਚ ਪ੍ਰਚੂਨ ਮਹਿੰਗਾਈ ਦਰ 5.08 ਫੀਸਦੀ ਸੀ, ਜੋ ਮਈ 2024 ‘ਚ 4.80 ਫੀਸਦੀ ਸੀ। ਮਹੀਨੇ-ਦਰ-ਮਹੀਨੇ ‘ਤੇ ਖੁਰਾਕੀ ਮਹਿੰਗਾਈ ਦਰ ‘ਚ ਵਾਧਾ ਹੋਇਆ ਹੈ ਅਤੇ ਅਜਿਹੇ ‘ਚ ਜੂਨ ਮਹੀਨੇ ‘ਚ ਮਹਿੰਗਾਈ ਦਰ 4 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ।
ਆਮ ਲੋਕਾਂ ਲਈ ਬੁਰੀ ਖਬਰ, ਜੂਨ ‘ਚ ਮਹਿੰਗਾਈ 4 ਮਹੀਨੇ ਦੇ ਉੱਚੇ ਪੱਧਰ ‘ਤੇ ਪਹੁੰਚੀ
Date: