News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ (ਹੁਸ਼ਿਆਰਪੁਰ) ਵਿਖੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਅਤੇ ਇਲਾਜ਼ ਬਾਰੇ ਜਾਗਰੂਕਤਾਂ ਵਰਕਸ਼ਾਪ ਲਗਾਈ ਗਈ

ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ (ਹੁਸ਼ਿਆਰਪੁਰ) ਵਿਖੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਅਤੇ ਇਲਾਜ਼ ਬਾਰੇ ਜਾਗਰੂਕਤਾਂ ਵਰਕਸ਼ਾਪ ਲਗਾਈ ਗਈ

ਨਸ਼ਾਖੋਰੀ ਦਾ ਇਲਾਜ਼ ਸਿਹਤ ਵਿਭਾਗ ਪੰਜਾਬ ਵਲੋਂ ਮੁਫ਼ਤ ਕੀਤਾ ਜਾਂਦਾ ਹੈ- ਡਾ. ਮਹਿਮਾ ਮਨਹਾਸ

ਹੁਸ਼ਿਆਰਪੁਰ (21-11-2024)(TTT) ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐੱਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ (ਹੁਸ਼ਿਆਰਪੁਰ) ਵਿਖੇ ਪ੍ਰਿੰਸੀਪਲ ਵਿਧੀ ਭੱਲਾ ਜੀ ਦੀ ਅਗਵਾਈ ਵਿੱਚ ਕਾਲਜ ਦੇ ਨਸ਼ਾ ਮੁਕਤ ਭਾਰਤ ਗਰੁੱਪ ਅਤੇ ਹੈਲਥ ਸਰਵਿਜ਼ ਕਲੱਬ ਦੇ ਯਤਨਾਂ ਸਦਕਾ ਇੱਕ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਸਰਕਾਰੀ ਰਿਹੈਬਿਲੀਟੇਸ਼ਨ ਸੈਂਟਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਤੋਂ ਡਾ. ਮਹਿਮਾ ਮਨਹਾਸ ਮੈਡੀਕਲ ਅਫ਼ਸਰ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੌਹੇ। ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੈਂਟਰ ਹੁਸ਼ਿਆਰਪੁਰ ਤੋਂ ਸ਼੍ਰੀਮਤੀ ਨਿਸ਼ਾ ਰਾਣੀ ਮੈਨੇਜਰ, ਸ਼੍ਰੀ ਪ੍ਰਸ਼ਾਂਤ ਆਦਿਆ ਕਾਉਸਲਰ ਅਤੇ ਸ਼੍ਰੀ ਮਤੀ ਤਾਨੀਆ ਵੋਹਰਾ ਇਸ ਇਵੇੰਟ ਵਿੱਚ ਰਿਸੋਰਸ ਪਰਸਨ ਵਜੋਂ ਹਾਜ਼ਿਰ ਹੋਏ।ਇਸ ਮੌਕੇ ਇਸ ਮੌਕੇ ਸ਼੍ਰੀ ਮਤੀ ਨਿਸ਼ਾ ਰਾਣੀ ਮੈਨੇਜਰ ਨੇ ਨਸ਼ਿਆ ਦੇ ਸ਼ੋਰਟ ਅਤੇ ਲੌਂਗ ਟਰਮ ਇਫ਼ੇਕਟਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਪ੍ਰਸ਼ਾਂਤ ਆਦਿਆ ਕਾਉਸਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੁਵਾ ਸ਼ਕਤੀ ਕਿਸੇ ਵੀ ਰਾਸ਼ਟਰ ਦੀ ਨੀਵ ਹੁੰਦੀ ਹੈ ਅਤੇ ਸਮਾਜ ਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।ਦੁੱਧਾਂ, ਮੱਖਣਾਂ, ਘਿਉ, ਗੱਬਰੂਆਂ ਦਾ ਮੁਲਕ ਅਖਾਉਣ ਵਾਲਾ ਪੰਜਾਬ ਅੱਜ ਆਪਣੀ ਜਵਾਨੀ ਨੂੰ ਨਸ਼ਿਆ ਵਿੱਚ ਰੋੜਨ ਦੇ ਕਗਾਰ ਤੇ ਖੜਾ ਹੈ।ਇਸ ਲਈ ਇਹ ਬਹੁਤ ਜਰੂਰੀ ਹੈ ਕਿ ਨਸ਼ਾ ਮੁਕਤ ਭਾਰਤ ਅਭਿਆਨ ਨਾਲ ਨੌਜ਼ਵਾਨ ਵੱਡੀ ਗਿਣਤੀ ਵਿੱਚ ਜੁੜਨ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਨਸ਼ਾ ਮੁਕਤ ਭਾਰਤ ਬਣਾਉਣ ਲਈ

ਮੰਥਨ ਕਰਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖੋਰੀ ਇੱਕ ਬਾਰ-ਬਾਰ ਹੋਣ ਵਾਲੀ, ਲੰਬਾ ਸਮਾਂ ਚਲਣ ਵਾਲੀ ਮਾਨਸਿਕ ਬਿਮਾਰੀ ਹੈਂ ਜਿਸ ਦਾ ਇਲਾਜ਼ ਸਿਹਤ ਵਿਭਾਗ ਪੰਜਾਬ ਵਲੋਂ ਮੁਫਤ ਕੀਤਾ ਜਾਂਦਾ ਹੈ।ਨਸ਼ਾਖੋਰੀ ਨਾਲ ਗ੍ਰਸਤ ਵਿਅਕਤੀ ਨੂੰ ਸਾਥ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਸਿਹਤ ਵਿਭਾਗ ਉਨ੍ਹਾਂ ਦੀ ਮਦਦ ਤੇ ਸਹਿਯੋਗ ਲਈ ਤਿਆਰ ਹੈ।ਆਓ ਇੱਕ ਅਭਿਆਨ ਚਲਾਈਏੇ ਨਸ਼ਾ ਮੁਕਤ ਪੰਜਾਬ ਬਣਾਈਏ। ਸ਼੍ਰੀਮਤੀ ਤਾਨੀਆ ਕਾਉਸਲਰ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਇਲਾਜ਼ ਸੰਬੰਧੀ ਦਿਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੋਕੇ ਸ਼੍ਰੀ ਮਤੀ ਨਵਨੀਤਾ ਸੂਦ, ਡਾ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।