
ਆਸਟ੍ਰੀਆ ਦੇ ਚਾਂਸਲਰ ਨੇ ਪੀਐਮ ਮੋਦੀ ਨਾਲ ਲਈ ਸੈਲਫੀ, ਰੂਸ ਤੋਂ ਬਾਅਦ ਆਸਟ੍ਰੀਆ ‘ਚ ਵੀ ਸ਼ਾਨਦਾਰ ਸਵਾਗਤ
(TTT)ਰੂਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਆਸਟ੍ਰੀਆ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦਾ ਰਾਜਧਾਨੀ ਵਿਆਨਾ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਦਰਅਸਲ 41 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਆਸਟ੍ਰੀਆ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ 1983 ‘ਚ ਇੰਦਰਾ ਗਾਂਧੀ ਆਸਟ੍ਰੀਆ ਦੇ ਦੌਰੇ ‘ਤੇ ਗਈ ਸੀ। ਵਿਆਨਾ ਹਵਾਈ ਅੱਡੇ ‘ਤੇ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਪੀਐਮ ਮੋਦੀ ਹੋਟਲ ਰਿਟਜ਼ ਕਾਰਲਟਨ ਪਹੁੰਚੇ। ਹੋਟਲ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਭਾਰਤੀ ਲੋਕਾਂ ਨਾਲ ਮੁਲਾਕਾਤ ਕੀਤੀ।ਹੋਟਲ ‘ਚ ਪੀਐੱਮ ਮੋਦੀ ਦੇ ਸਵਾਗਤ ਲਈ ਵੰਦੇ ਮਾਤਰਮ ਦੀ ਧੁਨ ਵਜਾਈ ਗਈ, ਜਿਸ ਨਾਲ ਵਿਆਨਾ ਗੂੰਜ ਉੱਠਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੂੰ ਸਟੇਟ ਡਿਨਰ ‘ਤੇ ਮਿਲਣ ਪਹੁੰਚੇ। ਡਿਨਰ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਕਈ ਮੁੱਦਿਆਂ ‘ਤੇ ਚਰਚਾ ਹੋਈ। ਪੀਐਮ ਮੋਦੀ ਆਸਟ੍ਰੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੈਨ ਡੇਰ ਬੇਲੇ ਨਾਲ ਵੀ ਮੁਲਾਕਾਤ ਕਰਨਗੇ।

