ਕਾਲਾ ਅਫਗਾਨਾਂ ਵਿਖੇ ਏਜੰਟ ਘਰ ਪੈਸੇ ਪੁੱਛਣ ਗਏ ਵਿੱਅਕਤੀ ਦੀ ਅਚਾਨਕ ਹੋਈ ਮੌਤ,,,,ਪਰਿਵਾਰਕ ਮੈਂਬਰਾਂ ਨੇ ਏਜੰਟ ਉਪਰ ਚਾਹ’ਚ ਕੁੱਝ ਦੇ ਕੇ ਮਾਰਨ ਦੇ ਲਗਾਏ ਦੋਸ਼,,,,ਏਜੰਟ ਅਤੇ ਉਸ ਦੀ ਪਤਨੀ ਨੇ ਦੋਸ਼ਾ ਨੂੰ ਨਕਾਰਿਆ ਕਿਹਾ ਕੁੁਦਰਤੀ ਹੋਈ ਹੈ ਮੌਤ
(TTT)ਮਾਮਲਾ ਫਤਿਹਗੜ ਚੂੜੀਆਂ ਅਧੀਨ ਪੈਂਦੇ ਪਿੰਡ ਕਾਲਾ ਅਫਗਾਨਾ ਦਾ ਹੈ ਜਿੱਥੇ ਲੋਕਾਂ ਨੂੰ ਵਿਦੇਸ਼ਾਂ‘ਚ ਭੇਜਣ ਵਾਲੇ ਏਜੰਟ ਅਬਰੂਮ ਮਸੀਹ ਪੁੱਤਰ ਸਫੀ ਮਸੀਹ ਵਾਸੀ ਕਾਲਾ ਅਫਗਾਨਾ ਨੇ ਕਾਲੀ ਮਸੀਹ ਵਾਸੀ ਮੱਲਕਵਾਲ ਨੂੰ 90 ਹਜ਼ਾਰ ਰੁਪਏ ਲੈ ਕੇ 24 ਦਿਨ ਪਹਿਲਾਂ ਡੁਬਈ ਭੇਜਿਆ ਸੀ ਪਰ ਡੁਬਈ ਗਏ ਨੌਜਵਾਨ ਨੂੰ ਅਜੇ ਤੱਕ ਕੰਮ ਨਹੀਂ ਸੀ ਮਿਲ ਸਕਿਆ ਜਿਸ ਨੂੰ ਲੈ ਕੇ ਪਿੱਛੇ ਪਰਿਵਾਰ ਚਿੰਤਤ ਸੀ ਅਤੇ ਅੱਜ ਕਾਲਾ ਅਫਗਾਨਾਂ ਵਿਖੇ ਕਾਲੀ ਮਸੀਹ ਦਾ ਸੋਹਰਾ ਨਿਸ਼ਾਨ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਅਹਿਮਦਾਬਾਦ ਆਪਣੇ ਪਰਿਵਾਰਕ ਮੈਬਰਾਂ ਅਤੇ ਹੋਰ ਮੋਹਤਬਰ ਵਿੱਅਕਤੀਆਂ ਨਾਲ ਏਜੰਟ ਅਬਰੂਮ ਮਸੀਹ ਦੇ ਘਰ ਪਹੁੰਚੇ ਅਤੇ ਉਨਾਂ ਨੇ ਏਜੰਟ ਨੂੰ ਕਿਹਾ ਕਿ ਉਨਾਂ ਦੇ ਜਵਾਈ ਨੂੰ ਡੁੱਬਈ’ਚ ਕੰਮ ਦਵਾਇਆ ਜਾਵੇ ਜਾਂ ਉਨਾਂ ਦੇ ਪੈਸੇ ਵਾਪਿਸ ਕੀਤੇ ਜਾਣ। ਇਸ ਦੌਰਾਣ ਏਜੰਟ ਘਰ ਗਏ ਸਾਰੇ ਲੋਕਾਂ ਨੇ ਇੱਕਠੇ ਚਾਹ ਪੀਤੀ ਅਤੇ ਚਾਹ ਪੀਣ ਤੋਂ ਤੁਰੰਤ ਬਾਅਦ ਨਿਸ਼ਾਨ ਸਿੰਘ ਅਚਾਨਕ ਡਿੱਗ ਪਿਆ ਅਤੇ ਉਸ ਨੂੰ ਤੁਰੰਤ ਪਰਿਵਾਰਕ ਮੈਂਬਰ ਅਤੇ ਏਜੰਟ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰ ਨੇ ਉਸ ਨੂੰ ਮਿ੍ਰਤਕ ਦੱਸਿਆ।
ਪਰਿਵਾਰਕ ਮੈਬਰਾਂ ਨੇ ਏਜੰਟ ਉਪਰ ਚਾਹ’ਚ ਕੁੱਝ ਦੇ ਕੇ ਮਾਰਨ ਦੇ ਲਗਾਏ ਦੋਸ਼
ਹਸਪਤਾਲ ਆਏ ਪਰਿਵਾਰਕ ਮੈਬਰਾਂ ਪਤਨੀ ਕੁਲਵਿੰਦਰ ਕੌਰ ਲੜਕੀ ਲਵਪ੍ਰੀਤ ਕੌਰ ਰਿਸ਼ਤੇਦਾਰ ਸੇਵਾ ਸਿੰਘ ਅਤੇ ਲੱਖਵਿੰਦਰ ਕੌਰ ਨੇ ਨਿਸ਼ਾਨ ਸਿੰਘ ਨੂੰ ਚਾਹ’ਚ ਕੁੱਝ ਦੇ ਕੇ ਮਾਰਨ ਦੇ ਦੋਸ਼ ਲਗਾਉਦਿਆਂ ਕਿਹਾ ਕਿ ਏਜੰਟ ਨੇ ਪੈਸੇ ਵਾਪਿਸ ਕਰਨ ਦੀ ਬਜਾਏ ਨਿਸ਼ਾਨ ਸਿੰਘ ਨੂੰ ਚਾਹ’ਚ ਕੁੱਝ ਦੇ ਕੇ ਮਾਰਿਆ ਹੈ । ਉਕਤ ਵਿੱਅਕਤੀਆਂ ਮੰਗ ਕਰਦਿਆਂ ਕਿਹਾ ਕਿ ਏਜੰਟ ਅਬਰੂਮ ਮਸੀਹ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਏਜੰਟ ਅਤੇ ਉਸ ਦੀ ਪਤਨੀ ਨੇ ਦੋਸ਼ਾ ਨੂੰ ਨਕਾਰਿਆ ਕਿਹਾ ਕੁੁਦਰਤੀ ਹੋਈ ਹੈ ਮੌਤ
ਇਸ ਸਬੰਧੀ ਜੱਦ ਏਜੰਟ ਅਬਰੂਮ ਮਸੀਹ ਅਤੇ ਉਸ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਨਿਸ਼ਾਨ ਸਿੰਘ ਦੀ ਅਚਾਨਕ ਕੁਦਰਤੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਨਾ ਕਿ ਚਾਹ ਪੀਣ ਨਾਲ। ਉਨਾਂ ਕਿਹਾ ਕਿ ਜੋ ਚਾਹ ਨਿਸ਼ਾਨ ਸਿੰਘ ਨੇ ਪੀਤੀ ਸੀ ਉਹੀ ਚਾਹ ਸਾਡੇ ਸਮੇਤ ਆਏ ਹੋਏ ਸਾਰੇ ਲੋਕਾਂ ਨੇ ਵੀ ਪੀਤੀ ਹੈ ਅਤੇ ਅਸੀਂ ਸਾਰੇ ਠੀਕ ਠਾਕ ਹਾਂ ।
ਕੀ ਕਿਹਾ ਡਾਕਟਰ ਨੇ
ਇਸ ਸਬੰਧੀ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ’ਚ ਮੌਜੂਦ ਡਾਕਟਰ ਸੁਨੀਲ ਮਹਾਜਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੱਦ ਨਿਸ਼ਾਨ ਸਿੰਘ ਨੂੰ ਹਸਪਤਾਲ ਲਿਆਦਾਂ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।