ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਕਲਾ ਅਤੇ ਵਿਰਾਸਤੀ ਸ਼ਿਲਪਕਾਰੀ ਮੁਕਾਬਲਿਆਂ ਦਾ ਆਯੋਜਨ।
(TTT) ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਗੋਪਾਲ ਸ਼ਰਮਾ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੀ ਅਗਵਾਈ ਹੇਠ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਫੈਸ਼ਨ ਡਿਜਾਇਨਿੰਗ ਵਿਭਾਗ ਦੇ ਮੁਖੀ ਸਹਾਇਕ ਪ੍ਰੋਫੈਸਰ ਨੇਹਾ ਵੱਲੋਂ ਕਲਾ ਅਤੇ ਸ਼ਿਲਪਕਾਰੀ ਤੇ ਅਧਾਰਿਤ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪੋਸਟਰ ਮੇਕਿੰਗ ਵਿੱਚ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਹਿਮਾਂਸ਼ੀ ਨੇ ਪਹਿਲਾਂ ਇਨਾਮ, ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਸਿਮਰਨ ਨੇ ਦੂਜਾ ਇਨਾਮ ਅਤੇ ਬੀ.ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਦੀਕਸ਼ਾ ਕਲਸੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਮਹਿੰਦੀ ਪ੍ਰਤਿਯੋਗਤਾ ਵਿੱਚ ਫੈਸ਼ਨ ਡਿਜ਼ਾਇਨਿੰਗ ਕੋਰਸ ਦੀ ਵਿਦਿਆਰਥਣ ਸਿਮਰਨਜੀਤ ਨੇ ਪਹਿਲਾ, ਬੀ.ਕਾਮ ਭਾਗ ਦੂਜਾ ਦੀ ਵਿਦਿਆਰਥਣ ਨੰਦਨੀ ਨੇ ਦੂਜਾ ਅਤੇ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਕਲੇਅ ਮਾਡਲਿੰਗ ਮੁਕਾਬਲੇ ਵਿੱਚ ਬੀ.ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਅੰਸ਼ੂ ਸਿੰਘ ਨੇ ਉਤਸਾਹਵਰਧਕ ਇਨਾਮ, ਕਾਰਟੂਨਿੰਗ ਵਿੱਚ ਬੀ.ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ ਉਤਸਾਹਵਰਧਕ ਇਨਾਮ, ਫੁਲਕਾਰੀ ਵਿੱਚ ਬੀ.ਕਾਮ ਭਾਗ ਦੂਜਾ ਦੀ ਵਿਦਿਆਰਥਣ ਵੰਦਨਾ ਨੇ ਉਤਸਾਹਵਰਧਕ ਇਨਾਮ, ਵੇਸਟ ਵਸਤਾਂ ਤੋਂ ਉੱਤਮ ਵਸਤਾਂ ਬਣਾਉਣ ਦੇ ਮੁਕਾਬਲੇ ਵਿੱਚ ਬੀ.ਕਾਮ ਭਾਗ ਦੂਜਾ ਦੇ ਵਿਦਿਆਰਥੀ ਅਨਮੋਲ, ਜਤਿੰਦਰ ਅਤੇ ਗੋਲੂ ਨੇ ਪਹਿਲਾਂ ਇਨਾਮ, ਬੀ.ਸੀ.ਏ ਭਾਗ ਦੂਜਾ ਦੀ ਵਿਦਿਆਰਥਣ ਉਪਾਸਨਾ ਅਤੇ ਹਰਮਨ ਨੇ ਦੂਜਾ ਇਨਾਮ ਅਤੇ ਬੀ.ਕਾਮ ਭਾਗ ਦੂਜਾ ਦੀ ਵਿਦਿਆਰਥਣ ਹਰਸ਼ਿਤਾ ਨੇ ਉਤਸਾਹ ਵਰਧਕ ਇਨਾਮ ਪ੍ਰਾਪਤ ਕੀਤਾ। ਫੋਟੋਗ੍ਰਾਫਰੀ ਵਿੱਚ ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਰਾਧਿਕਾ ਅਰੋੜਾ ਨੇ ਪਹਿਲਾ ਇਨਾਮ, ਬੀ.ਕਾਮ ਭਾਗ ਪਹਿਲਾ ਦੀ ਹੀ ਵਿਦਿਆਰਥਣ ਏਕਨੂਰ ਕੌਰ ਨੇ ਦੂਜਾ ਇਨਾਮ ਅਤੇ ਬੀ.ਕਾਮ ਭਾਗ ਦੂਜਾ ਦੀ ਵਿਦਿਆਰਥਣ ਪਾਰੁਲ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਸਹਾਇਕ ਪ੍ਰੋਫੈਸਰ ਮੋਨਿਕਾ ਕੰਵਰ, ਸਹਾਇਕ ਪ੍ਰੋਫੈਸਰ ਮਨੀਸ਼ਾ ਠਾਕੁਰ ਅਤੇ ਸਹਾਇਕ ਪ੍ਰੋਫੈਸਰ ਨੇਹਾ ਉਪਸਥਿਤ ਸਨ।