ਨਗਰ ਕੌਂਸਲ ਮੁਕੇਰੀਆਂ ਵੱਲੋਂ ਠੋਸ ਕੂੜਾ ਪ੍ਰਬੰਧਨ ਲਈ ਕੀਤੀ ਗਈ ਹੈ ਵਿਵਸਥਾ: ਈ.ਓ ਮੁਕੇਰੀਆ
ਮੁਕੇਰੀਆਂ/ਹੁਸ਼ਿਆਰਪੁਰ, 19 ਸਤੰਬਰ:(TTT) ਨਗਰ ਕੌਂਸਲ ਮੁਕੇਰੀਆਂ ਦੇ ਕਾਰਜਸਾਧਕ ਅਫ਼ਸਰ ਅਫ਼ਸਰ (ਈ.ਓ) ਨੇ ਦੱਸਿਆ ਕਿ ਨਗਰ ਕੌਂਸਲ ਦੀ ਹੱਦ ਅੰਦਰ ਸਾਰਾ ਕੂੜਾ ਪਹਿਲਾ ਨਗਰ ਨਿਗਮ ਪਠਾਨਕੋਟ ਭੇਜਿਆ ਜਾਂਦਾ ਸੀ, ਪਰ ਹੁਣ ਨਗਰ ਨਿਗਮ ਪਠਾਨਕੋਟ ਨੇ ਇਸ ਕੂੜੇ ਨੂੰ ਪ੍ਰਬੰਧਨ ਕਰਨ ਤੋਂ ਮਨਾ ਕਰ ਦਿੱਤਾ ਹੈ। ਇਸ ਦੇ ਚੱਲਦੇ ਨਗਰ ਕੌਂਸਲ ਮੁਕੇਰੀਆਂ ਦੇ ਕੋਲ ਠੋਸ ਕੂੜਾ ਪ੍ਰਬੰਧਨ ਲਈ ਕੋਈ ਢੁਕਵੀਂ ਥਾਂ ਉਪਲਬੱਧ ਨਹੀਂ ਸੀ, ਜਿਸ ਦੇ ਕਾਰਨ ਰੋਜ਼ਾਨਾ ਦਾ ਕੂੜਾ ਜਮ੍ਹਾਂ ਹੋ ਗਿਆ ਸੀ।
ਕਾਰਜਕਾਰੀ ਅਫ਼ਸਰ ਨੇ ਦੱਸਿਆ ਕਿ ਹੁਣ ਨਗਰ ਕੌਂਸਲ ਮੁਕੇਰੀਆਂ ਵੱਲੋਂ ਠੋਸ ਕੂੜਾ ਪ੍ਰਬੰਧਨ ਲਈ ਇਕ ਸਥਾਨ ਦਾ ਪ੍ਰਬੰਧ ਕਰ ਲਿਆ ਗਿਆ ਹੈ। ਕੂੜੇ ਦੀ ਸਫਾਈ ਲਈ ਜੇ.ਸੀ.ਬੀ ਮਸ਼ੀਨ ਰਾਹੀਂ ਟਿੱਪਰ ਵਿਚ ਭਰ ਕੇ ਇਸ ਨੂੰ ਨਿਰਧਾਰਤ ਸਥਾਨ ਉਤੇ ਲੈ ਜਾਇਆ ਜਾ ਰਿਹਾ ਹੈ, ਜਿਥੇ ਕਚਰੇ ਦੀ ਉਚਿਤ ਦੇਖ-ਰੇਖ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਕਚਰੇ ਦੇ ਸਾਰੇ ਪੁਆਇੰਟਸ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕਿਸੇ ਵੀ ਹੋਰ ਸਥਾਨ ‘ਤੇ ਹੁਣ ਕੂੜੇ ਦਾ ਢੇਰ ਮੌਜੂਦ ਨਹੀਂ ਹੈ ਅਤੇ ਸ਼ਹਿਰ ਵਿਚ ਲਗਾਤਾਰ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਕਮੇਟੀ ਪਾਰਕ ਦੇ ਨਜ਼ਦੀਕ ਸਾਂਭ ਸੰਭਾਲ ਵਾਲੇ ਸਥਾਨ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਗੁਡਿਆ ਸ਼ਿਵਾਲਾ ਦੇ ਕੋਲ ਸਾਂਭ ਸੰਭਾਲ ਵਾਲੇ ਸਥਾਨ ਨੂੰ ਵੀ ਜਲਦ ਹੀ ਖਾਲੀ ਕਰਵਾ ਦਿੱਤਾ ਜਾਵੇਗਾ।