ਅਨਿਲ ਮਾਹਲੀ ਤੇ ਸੁਨੀਲ ਮਾਹਲੀ ਨੇ ਸਾਂਝੀ ਰਸੋਈ ‘ਚ ਪਾਇਆ 21 ਹਜ਼ਾਰ ਰੁਪਏ ਦਾ ਯੋਗਦਾਨ
ਹੁਸ਼ਿਆਰਪੁਰ, 5 ਸਤੰਬਰ :(TTT) ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜਾਨਾ 450 ਤੋਂ 500 ਗਰੀਬ ਅਤੇ ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਅਨਿਲ ਮਾਹਲੀ ਅਤੇ ਸੁਨੀਲ ਮਾਹਲੀ ਵਾਸੀ ਨਵੀ ਅਬਾਦੀ, ਹੁਸ਼ਿਆਰਪੁਰ ਵੱਲੋਂ ਸਵਰਗੀ ਵਿਜੇ ਕੁਮਾਰ ਮਾਹਲੀ (ਰਿਟਾ:) ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਦੀ ਯਾਦ ਵਿਚ ਸਾਂਝੀ ਰਸੋਈ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਮੁਹੱਈਆ ਕਰਵਾਈ ਗਈ।
ਇਸ ਮੌਕੇ ਸ਼੍ਰੀ ਸੂਦ ਵੱਲੋਂ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਜਿਥੇ ਬੁੱਕ-ਏ-ਡੇਅ ਸਕੀਮ ਅਧੀਨ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਨਮ ਦਿਨ, ਵਿਆਹ/ਸ਼ਾਦੀ ਵਰ੍ਹੇਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ ਵਿਖੇ ਮਨਾਉਣ ਸਬੰਧੀ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ ਰਾਸ਼ਨ ਸਮੱਗਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਰਾਜੀਵ ਬਜਾਜ, ਰਾਕੇਸ਼ ਕਪਿਲਾ, ਕੁਮਕੁਮ ਸੂਦ, ਕਰਮਜੀਤ ਕੌਰ ਆਹਲੂਵਾਲੀਆ ਅਤੇ ਰੈੱਡ ਕਰਾਸ ਸੁਸਾਇਟੀ ਦਾ ਸਟਾਫ ਮੌਜੂਦ ਸੀ।