ਦਿੱਲੀ ਵਿਚ ਆਂਗਣਵਾੜੀ ਕੇਂਦਰ 1 ਜੂਨ ਤੋਂ 30 ਜੂਨ ਤੱਕ 2024 ਰਹਿਣਗੀਆਂ ਬੰਦ
(TTT) 3 ਜੂਨ-ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ ਟਵੀਟ ਕੀਤਾ ਕਰ ਕਿਹਾ ਕਿ ਦਿੱਲੀ ਵਿਚ ਚੱਲ ਰਹੀ ਗਰਮੀ ਦੀ ਲਹਿਰ ਦੇ ਮੱਦੇਨਜ਼ਰ, ਇਹ ਫੈਸਲਾ ਕੀਤਾ ਗਿਆ ਹੈ ਕਿ ਦਿੱਲੀ ਵਿਚ ਸਾਰੇ ਆਂਗਣਵਾੜੀ ਕੇਂਦਰ 1 ਜੂਨ ਤੋਂ 30 ਜੂਨ, 2024 ਤੱਕ ਬੰਦ ਰਹਿਣਗੀਆਂ । ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ, 3-6 ਸਾਲ ਦੀ ਉਮਰ ਦੇ ਬੱਚਿਆਂ ਸਮੇਤ, ਜਿਨ੍ਹਾਂ ਨੂੰ ਆਮ ਤੌਰ ‘ਤੇ ਗਰਮ ਪਕਾਇਆ ਭੋਜਨ ਮਿਲਦਾ ਹੈ, ਟੇਕ ਹੋਮ ਰਾਸ਼ਨ ਰਾਹੀਂ ਪੂਰਕ ਪੋਸ਼ਣ ਸੰਬੰਧੀ ਭੋਜਨ ਦੀਆਂ ਵਸਤੂਆਂ ਸਿੱਧੇ ਲਾਭਪਾਤਰੀਆਂ ਦੇ ਘਰ-ਘਰ ਪਹੁੰਚਾਈਆਂ ਜਾਣਗੀਆਂ।