ਪੋਸ਼ਣ ਮਾਹ ਦੇ ਚੱਲਦਿਆਂ ਪਿੰਡ ਧੁਗਾ ਦੀਆਂ ਝੁੱਗੀਆਂ ਵਿੱਚ ਲਗਾਇਆ ਜਾਗਰੂਕਤਾ ਕੈਂਪ

Date:

ਪੋਸ਼ਣ ਮਾਹ ਦੇ ਚੱਲਦਿਆਂ ਪਿੰਡ ਧੁਗਾ ਦੀਆਂ ਝੁੱਗੀਆਂ ਵਿੱਚ ਲਗਾਇਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 24 ਸਤੰਬਰ (TTT) ਡਾਇਰੈਕਟਰ ਸਮਾਜਿਕ ਸੁਰਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ਼ ਨਿਰਦੇਸਾ ਤੇ ਜਿਲਾ ਪ੍ਰੋਗ੍ਰਾਮ ਅਫਸਰ ਹੁਸਿਆਰਪੁਰ-1 ਤੇ ਸੀ ਡੀ ਪੀ ਓ ਮੈਡਮ ਰਾਵਿਦੰਰ ਕੌਰ ਦੀ ਅਗਵਾਈ ਹੇਠ ਸਰਕਲ ਸੁਪਰਵਾਈਜਰ ਸ੍ਰੀਮਤੀ ਸ਼ਰਮੀਲਾ ਰਾਣੀ ਅਤੇ ਏ ਐਨ ਐੱਮ ਮੈਡਮ ਨਿਰਮਲਾ ਦੇਵੀ ਜੀ ਵਲੋ਼ ਬਲਾਕ ਹੁਸਿਆਰਪੁਰ-1 ਸਰਕਲ ਲਾਚੋਵਾਲ ਅਧੀਨ ਆਉਂਦੇ ਪਿੰਡ ਧੁੱਗਾ ਤੇ ਪੰਜਗਰਾਈਆਂ ਦੇ ਆਂਗਣਵਾੜੀ ਵਰਕਰ ਪਰਮਿੰਦਰ ਕੌਰ, ਪ੍ਰਭਜੋਤ ਕੌਰ ਤੇ ਨਰਿੰਦਰ ਕੌਰ ਹੈਲਪਰ ਸੰਤੋਸ਼ ਕੌਰ ਤੇ ਜਸਵੀਰ ਕੌਰ ਵੱਲੋਂ ਪੋਸ਼ਣ ਮਾਹ ਦੇ ਚਲਦਿਆਂ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਪਰਵਾਸੀਆਂ ਦੇ ਘਰਾਂ ਸਾਂਝਾ ਦਾ ਦੌਰਾ ਕੀਤਾ ਗਿਆ।ਇਸ ਵਿੱਚ ਸੁਪਰਵਾਈਜ਼ਰ ਸ਼ਰਮੀਲਾ ਰਾਣੀ ਜੀ ਵੱਲੋਂ ਉਹਨਾਂ ਨੂੰ ਆਪਣਾ ਆਲਾ ਦੁਆਲਾ ਤੇ ਆਪਣੀ ਸਾਫ ਸਫਾਈ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਨੂੰ ਕਿਹਾ ਕਿ ਉਸ ਤਰ੍ਹਾਂ ਤੇ ਵਰਕਰ ਹੈਲਪਰ ਵੱਲੋਂ ਤੁਹਾਨੂੰ ਵੱਖ-ਵੱਖ ਗਤੀਵਿਧੀਆਂ ਦੁਆਰਾ ਪੋਸ਼ਣ ਮਾਹ ਦੀ ਜਾਣਕਾਰੀ ਦਿੱਤੀ ਜਾਂਦੀ ਹੈ।ਜਿਵੇਂ ਕਿ ਕਿਚਨ ਗਾਰਡਨਿੰਗ, ਯੂਥ ਮੀਟਿੰਗਾਂ, ਹੈਂਡਵਾਸ਼, ਘੱਟ ਲਾਗਤ ਨਾਲ ਬਣੇ ਪਕਵਾਨ ,ਹੋਮ ਵਿਿਜਟ, ਵੱਧ ਤੋਂ ਵੱਧ ਰੁੱਖ ਲਗਾਉਣੇ ਆਦਿ ਉਸ ਤੋਂ ਬਾਅਦ ਸ਼੍ਰੀ ਮਤੀ ਸ਼ਰਮੀਲਾ ਰਾਣੀ ਜੀ ਵੱਲੋਂ ਵੱਖ ਵੱਖ ਸਕੀਮਾਂ ਤਹਿਤ ਪ੍ਰਧਾਨ ਮੰਤਰੀ ਮਤਰੂ ਵੰਦਨਾ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਬੇਟੀਆਂ ਨੂੰ ਵੱਧ ਤੋਂ ਵੱਧ ਪੜ੍ਹਾਓ,ਕੰਨਿਆ ਸਮ੍ਰਿਦੀ ਯੋਜਨਾ ਜਾਣਕਾਰੀ ਦਿੱਤੀ। ਬਾਅਦ ਵਿੱਚ ਵਰਕਰ ਪਰਮਿੰਦਰ ਕੌਰ ਨੇ ਦਸਤ ਅਤੇ ਡਾਇਰੀਆ ਬਾਰੇ ਜਾਣਕਾਰੀ ਦਿੱਤੀ ਡਾਇਰੀਆ ਦੀ ਅਸੀਂ ਕਿਸ ਤਰ੍ਹਾਂ ਪਹਿਚਾਣ ਕਰਨੀ ਹੈ ਜਿਵੇਂ ਕਿ ਬਾਰ ਬਾਰ ਟਾਇਲਟ ਜਾਣਾ, ਤੇਜ਼ ਬੁਖਾਰ, ਪੇਟ ਦਰਦ, ਉਲਟੀ ਹੋਣਾ, ਪਿਸ਼ਾਬ ਘੱਟ ਆਉਣਾ ਇਹ ਸਾਰੇ ਡਾਇਰੀਆ ਦੇ ਲੱਛਣ ਹਨ ਅਤੇ ਅਸੀਂ ਇਸ ਦੀ ਰੋਕਥਾਮ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਸਾਨੂੰ ਸਾਫ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।ਫ਼ਲ ਤੇ ਸਬਜ਼ੀਆਂ ਨੂੰ ਚੰਗੀ ਤਰਾਂ ਧੋ ਕੇ ਵਰਤੋਂ, ਖਾਣਾ ਬਣਾਉਣ ਤੇ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰਾਂ ਧੋ ਲਵੋ, ਟਾਇਲਟ ਜਾਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ, ਪੀਣ ਵਾਲੇ ਪਾਣੀ ਨੂੰ ਢੱਕ ਕੇ ਰੱਖੋ, ਡਾਇਰੀਆ ਤੋਂ ਬਚਣ ਲਈ ਰੋਟਾ ਵਾਇਰਸ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਘਰ ਵਿੱਚਓ ਆਰ ਐਸ ਦਾ ਘੋਲ ਤਿਆਰ ਕਰਨਾ ਦੱਸਿਆ ਤੇ ਬਾਅਦ ਕਿਚਨ ਗਾਰਡਨਿੰਗ ਬਾਰੇ ਜਾਣਕਾਰੀ ਦਿੰਦਿਆਂ ਕਿ ਘਰੇਲੂ ਬਗੀਚੀਆਂ ਸਾਨੂੰ ਲਗਾਣੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਤਾਜ਼ੀਆਂ ਤੇ ਹਰੀਆਂ ਸਬਜ਼ੀਆਂ ਖਾ ਸਕੀਏ ਤੇ ਤੰਦਰੁਸਤ ਰਹਿ ਸਕੀਏ। ਉਸ ਤੋਂ ਬਾਅਦ ਵਰਕਰ ਨੇ ਨਿੱਜੀ ਸਫਾਈ ਬਾਰੇ ਜਾਣਕਾਰੀ ਦਿੱਤੀ ।ਵਿਆਹ ਦੀ ਸਹੀ ਉਮਰ ਬਾਰੇ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਕਿ ਲੜਕੇ ਦੀ ਉਮਰ ਘੱਟੋ ਘੱਟ 21 ਸਾਲ ਦੀ ਹੋਣੀ ਚਾਹੀਦੀ ਹੈ ਅਤੇ ਲੜਕੀ ਦੀ ਉਮਰ ਘੱਟੋ ਘੱਟ 18 ਸਾਲ ਦੀ ਇਸ ਤੋਂ ਪਹਿਲਾਂ ਜੋ ਵੀ ਬੱਚਿਆਂ ਦਾ ਵਿਆਹ ਕਰਦਾ ਹੈ ਉਹ ਬਹੁਤ ਵੱਡਾ ਕਾਨੂੰਨੀ ਅਪਰਾਧੀ ਹੈ । ਬਾਅਦ ਵਿੱਚ ਵਰਕਰ ਪਰਮਿੰਦਰ ਕੌਰ ਵਲੋਂ ਦੁੱਧ ਪਿਲਾਓ ਮਾਵਾਂ ਨੂੰ ਬੱਚਿਆਂ ਨੂੰ ਆਪਣਾ ਹੀ ਦੁੱਧ ਪਿਲਾਉਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਦੇ ਟੀਕਿਆਂ ਸਬੰਧੀ ਗੱਲ ਕਰਦਿਆਂ ਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਸਮੇਂ ਸਿਰ ਟੀਕੇ ਲਗਵਾਉ।

Share post:

Subscribe

spot_imgspot_img

Popular

More like this
Related

होली की रात पत्नी ने पति की गला दबाकर कर दी हत्या

जिला कांगड़ा में होली की रात पत्नी ने...

रोटरी क्लब के प्रधान विजय कुमार की प्रधानगी में एक समारोह का किया गया आयोजन

होशियारपुर, रोटरी क्लब होशियारपुर सैंट्रल के प्रैस सचिव नरेश...