ਸ਼੍ਰੀ ਪਰਦੀਪ ਕੇ ਡਡਵਾਲ ਅਤੇ ਸ਼੍ਰੀਮਤੀ ਆਸ਼ਾ ਰਾਨੀ ਜੀ ਵੱਲੋਂ ਸਾਂਝੀ ਰਸੋਈ ਹੁਸ਼ਿਆਰਪੁਰ ਨੂੰ ਰਕਮ 5,100- ਰੁਪਏ ਦਾਨ ਵਜੋਂ ਮੁਹੱਈਆ ਕਰਵਾਏ ਗਏ।

Date:

ਸ਼੍ਰੀ ਪਰਦੀਪ ਕੇ ਡਡਵਾਲ ਅਤੇ ਸ਼੍ਰੀਮਤੀ ਆਸ਼ਾ ਰਾਨੀ ਜੀ ਵੱਲੋਂ ਸਾਂਝੀ ਰਸੋਈ ਹੁਸ਼ਿਆਰਪੁਰ ਨੂੰ ਰਕਮ 5,100- ਰੁਪਏ ਦਾਨ ਵਜੋਂ ਮੁਹੱਈਆ ਕਰਵਾਏ ਗਏ।

(TTT) ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ “ਸਾਂਝੀ ਰਸੋਈ” ਪ੍ਰੋਜੈਕਟ ਮਾਣਯੋਗ ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐੱਸ; ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜੀ ਦੀ ਰਹਿਣੁਮਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸਦਾ ਰੋਜਾਨਾ 400 ਤੋਂ 450 ਗਰੀਬ/ਲੋੜਵੰਦ/ਬੇਘਰੇ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।
ਸ਼੍ਰੀ ਮੰਗੇਸ਼ ਸੂਦ,ਸਕੱਤਰ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਜੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਸ਼੍ਰੀ ਪਰਦੀਪ ਕੇ ਡਡਵਾਲ ਅਤੇ ਸ਼੍ਰੀਮਤੀ ਆਸ਼ਾ ਰਾਨੀ ਜੀ ਵੱਲੋਂ ਆਪਣੇ ਪੋਤੇ ਮਾਸਟਰ ਅਨਿਰੁੱਧ ਦੇ ਪਹਿਲੇ ਜਨਮਦਿਨ ਮੌਕ ਤੇ ਰਕਮ 5,100/- ਦੀ ਰਕਮ ਦਾਨ ਵਜੋਂ ਮੁਹੱਈਆ ਕੀਤੀ ਗਈ ਹੈ। ਇਸ ਮੌਕੇ ਤੇ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਅਤੇ ਸਟਾਫ ਹਾਜਰ ਰਹੇ । ਇਸ ਮੋਕੇ ਤੇ ਸ਼੍ਰੀ ਸੂਦ ਜੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜਿਲ੍ਹੇ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਜਿਹਨਾਂ ਵੱਲੋਂ ਜਿੱਥੇ ਬੁੱਕ-ਏ-ਡੇਅ ਸਕੀਮ ਅਧੀਨ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਨਮ ਦਿਨ, ਵਿਆਹ/ਸ਼ਾਦੀ ਵਰ੍ਹੇਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ, ਹੁਸ਼ਿਆਰਪੁਰ ਵਿਖੇ ਮਨਾਉਣ ਸਬੰਧੀ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ ਰਾਸ਼ਨ ਸਮੱਗਰੀ ਦੀ ਸਹਾਇਤਾ ਵੀ ਮੁੱਹਈਆ ਕੀਤੀ ਜਾ ਰਹੀ ਹੈ।
ਇਸ ਮੋਕੇ ਤੇ ਸ਼੍ਰੀ ਸੂਦ ਜੀ ਨੇ ਇਹ ਵੀ ਦੱਸਿਆ ਕਿ ਸਾਂਝੀ ਰਸੋਈ ਲੋੜਵੰਦ/ਗਰੀਬ/ਬੇਘਰੇ ਵਿਅਕਤੀਆਂ ਦੀ ਸਹਾਇਤਾ ਲਈ ਇਹ ਬਹੁਤ ਹੀ ਲਾਭਦਾਇਕ ਪ੍ਰੋਜੈਕਟ ਹੈ। ਇਸ ਲਈ ਇਸ ਪ੍ਰੋਜੈਕਟ ਨੂੰ ਲਗਾਤਾਰ ਚਾਲੂ ਰੱਖਣ ਲਈ ਜਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾ/ ਸਮਾਜ ਸੇਵਕਾਂ ਨੂੰ ਪੂਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਇ ਪ੍ਰੋਜੈਕਟ ਦੀ ਸਫਲਤਾ ਲਈ ਉਹ ਆਪਣਾ ਵੱਡਮੁੱਲਾ ਸਹਿਯੋਗ ਮੁਹੱਇਆ ਕਰਨ ਦੀ ਕਿਰਪਾਲਤਾ ਕਰਨ।

Share post:

Subscribe

spot_imgspot_img

Popular

More like this
Related

डीएवी कालेज आफ एजुकेशन के बीएड के छात्रों ने आशा किरन स्कूल का दौरा किया

होशियारपुर। डीएवी कालेज आफ एजुकेशन के बीएड के 200...

ਜ਼ਿਲ੍ਹਾ ਰੋਜ਼ਗਾਰ  ਅਤੇ ਕਾਰੋਬਾਰ ਬਿਊਰੋ ਵਲੋਂ ਤਲਵਾੜਾ ਵਿਖੇ ਪਲੇਸਮੈਂਟ ਕੈਂਪ 20 ਨੂੰ

ਹੁਸ਼ਿਆਰਪੁਰ, 18 ਮਾਰਚ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 20 ਮਾਰਚ ਨੂੰ ਸੀ-ਪਾਈਟ ਕੈਂਪ ਤਲਵਾੜਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਕੈਂਪ ਵਿਚ ਨਾਮੀ ਕੰਪਨੀਆਂ, ਜਿਨ੍ਹਾਂ ਵਿਚ ਸੋਨਾਲਿਕਾ ਟ੍ਰੈਕਟਰ, ਡਿਸਟਿਲਡ ਐਜੂਕੇਸ਼ਨ ਕੰਪਨੀ ਫਾਰ ਸੋਨਾਲਿਕਾ, ਰੈਕਸਾ ਸਕਿਊਰਿਟੀ, ਐਲ.ਆਈ.ਸੀ., ਵਰਧਮਾਨ ਟੈਕਸਟਾਈਲ, ਜੀ.ਐਨ.ਏ. ਜਮਾਲਪੁਰ, ਐਲ. ਐਂਡ ਟੀ.  ਫਾਇਨਾਂਸ, ਐਕਸਿਸ ਬੈਂਕ (ਐਨ.ਆਈ.ਆਈ.ਟੀ.) ਅਤੇ ਹੁਸ਼ਿਆਰਪੁਰ ਆਟੋਮੋਬਾਇਲਜ਼ ਆਦਿ ਸ਼ਾਮਲ ਹਨ, ਵਲੋਂ ਹਿੱਸਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਵਲੋਂ ਵੱਖਵੱਖ ਤਰ੍ਹਾਂ ਦੇ ਰੋਜ਼ਗਾਰਾਂ ਲਈ ਅੱਠਵੀਂ,10ਵੀਂ,12ਵੀਂ, ਗ੍ਰੈਜੂਏਸ਼ਨ, ਆਈ.ਟੀ.ਆਈ. ਡਿਪਲੋਮਾ ਅਤੇ ਬੀ.ਟੈੱਕ. ਵਿਦਿਅਕ ਯੋਗਤਾ ਵਾਲੇ ਪ੍ਰਾਰਥੀਆਂ (ਲੜਕੇ ਅਤੇ ਲੜਕੀਆਂ ਦੋਵੇਂ) ਦੀ 11000/ ਤੋਂ 21000/ ਰੁਪਏ ਪ੍ਰਤੀ ਮਹੀਨਾ ਤਨਖਾਹ ‘ਤੇ ਭਰਤੀ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਉਮੀਦਵਾਰਾਂ ਦੀ ਉਮਰ ਘੱਟੋਘੱਟ 18 ਸਾਲ ਤੋਂ 40 ਸਾਲ ਦੇ ਅੰਦਰ ਹੋਵੇ ਅਤੇ ਚਾਹਵਾਨ ਬਿਨੈਕਾਰ 20 ਮਾਰਚ ਨੂੰ ਸਵੇਰੇ 10:00 ਵਜੇ ਸੀ-ਪਾਈਟ ਕੈਂਪ ਤਲਵਾੜਾ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਹਾਸਲ ਕਰ ਸਕਦੇ ਹਨ। https://youtu.be/Oik7SS-zST4?si=QnDSlBaKoav-QsIu