ਸੁਖਬੀਰ ਬਾਦਲ ਬਿਨਾਂ ਨਹੀਂ ਚੱਲ ਸਕਦਾ ਅਕਾਲੀ ਦਲ, ਬੱਬੇਹਾਲੀ ਤੇ ਸੰਧੂ ਨੇ ਚੱਟਾਨ ਵਾਂਗ ਖੜ੍ਹੇ ਹੋਣ ਦਾ ਦਿੱਤਾ ਫਤਵਾ

Date:

ਸੁਖਬੀਰ ਬਾਦਲ ਬਿਨਾਂ ਨਹੀਂ ਚੱਲ ਸਕਦਾ ਅਕਾਲੀ ਦਲ, ਬੱਬੇਹਾਲੀ ਤੇ ਸੰਧੂ ਨੇ ਚੱਟਾਨ ਵਾਂਗ ਖੜ੍ਹੇ ਹੋਣ ਦਾ ਦਿੱਤਾ ਫਤਵਾ

(TTT)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਨੂੰ ਲੈ ਕੇ ਪਾਰਟੀ ‘ਚ ਚੱਲ ਰਹੀ ਕਲੇਸ਼ ਦੇ ਚਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੀ ਲੀਡਰਸ਼ਿਪ ਨੇ ਵੱਖ-ਵੱਖ ਜਗ੍ਹਾ ‘ਤੇ ਪ੍ਰੈਸ ਕਾਨਫਰੰਸਾਂ ਕਰਕੇ ਸੁਖਬੀਰ ਸਿੰਘ ਬਾਦਲ ਦੇ ਹੱਕ ‘ਚ ਫਤਵਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਕੁਝ ਏਜੰਸੀਆਂ ਜਾਣ ਬੁੱਝ ਕੇ ਪਾਰਟੀ ਦਾ ਅਕਸ ਖ਼ਰਾਬ ਕਰਨ ਲਈ ਬਣਾਈ ਵਿਉਂਤ ਦੇ ਚਲਦਿਆਂ ਪਾਰਟੀ ਨੂੰ ਬਦਨਾਮ ਕਰਕੇ ਖ਼ਤਮ ਕਰਨਾ ਚਾਹੁੰਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਕਿਸੇ ਵੀ ਕੀਮਤ ਤੇ ਪਾਰਟੀ ਨੂੰ ਦੋਫਾੜ ਨਹੀਂ ਦੇਣਗੇ। ਗੁਰਦਾਸਪੁਰ ਸ਼ਹਿਰ ਵਿੱਚ ਹਲਕਾ ਇੰਚਾਰਜ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਹਲਕਾ ਗੁਰਦਾਸਪੁਰ ਦੀਨਾਨਗਰ ਅਤੇ ਆਸ-ਪਾਸ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨਾਲ ਪ੍ਰੈੱਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਅਤੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਇਹ ਪਾਰਟੀ ਨਹੀਂ ਚੱਲ ਸਕਦੀ ਜਿਸ ਕਰਕੇ ਪੂਰੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜ੍ਹੀ ਹੈ। ਚਾਹੇ ਭਾਜਪਾ ਤੇ ਕੁਝ ਏਜੰਸੀਆਂ ਪਾਰਟੀ ਨੂੰ ਦੋ ਫਾੜ ਕਰਨਾ ਚਾਹੁੰਦੀ ਹਨ ਪਰ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Share post:

Subscribe

spot_imgspot_img

Popular

More like this
Related

सरकारी कॉलेज, होशियारपुर में धूमधाम से मनाई गई बसंत पंचमी

होशियारपुर: सरकारी कॉलेज, होशियारपुर में बसंत पंचमी का पर्व...

श्री सनातन धर्म संस्कृत कॉलेज में उपनयन संस्कार का आयोजन

होशियारपुर 1 फरवरी (बजरंगी पांडेय ):श्री सनातन धर्म सभा...