News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਐਸ ਵਾਈ ਐਲ ਮਸਲੇ ਤੇ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਮਗਰਮੱਛ ਦੇ ਹੰਜੂ ਬਹਾਉਣੇ ਬੰਦ ਕਰਨ – ਸਿੰਗੜੀਵਾਲਾ

ਐਸ ਵਾਈ ਐਲ ਮਸਲੇ ਤੇ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਮਗਰਮੱਛ ਦੇ ਹੰਜੂ ਬਹਾਉਣੇ ਬੰਦ ਕਰਨ – ਸਿੰਗੜੀਵਾਲਾ
ਹੁਸ਼ਿਆਰਪੁਰ, 8 ਅਕਤੂਬਰ ( ਨਵਨੀਤ ਸਿੰਘ ਚੀਮਾ ):- ਕੌਮਾਂਤਰੀ ਰੀਪੇਰੀਅਨ ਕਾਨੂੰਨ ਅਨੁਸਾਰ ਜੋ ਦਰਿਆ, ਨਦੀਆ ਜਿਸ ਸੂਬੇ ਵਿਚ ਵਹਿੰਦੀਆ ਹਨ ਅਤੇ ਜਿਸ ਪਾਣੀ ਦਾ ਨੁਕਸਾਨ ਵੀ ਉਥੋ ਦੇ ਨਿਵਾਸੀ ਝੱਲਦੇ ਹਨ, ਉਸ ਪਾਣੀ ਉਤੇ ਉਪਰੋਕਤ ਰੀਪੇਰੀਅਨ ਕਾਨੂੰਨ ਅਨੁਸਾਰ ਉਸ ਸੂਬੇ ਦੀ ਕਾਨੂੰਨੀ ਮਲਕੀਅਤ ਤੇ ਹੱਕ ਹੁੰਦਾ ਹੈ । ਪਰ ਦੁੱਖ ਅਤੇ ਅਫ਼ੋਸਸ ਹੈ ਕਿ ਹੁਣ ਤੱਕ ਦੀਆਂ ਪੰਜਾਬ ਦੀਆਂ ਰਹਿ ਚੁੱਕੀਆ ਸਰਕਾਰਾਂ ਜਾਂ ਉਨ੍ਹਾਂ ਦੇ ਮੁੱਖ ਮੰਤਰੀਆ ਨੇ ਆਪਣੇ ਇਸ ਸੂਬੇ ਵਿਚ ਵਹਿੰਦੇ ਸਤਲੁਜ, ਬਿਆਸ, ਰਾਵੀ ਦਰਿਆਵਾ ਦੇ ਪਾਣੀਆ ਦੀ ਮਲਕੀਅਤ ਉਤੇ ਦਾਅਵਾ ਹੀ ਪੇਸ਼ ਨਹੀ ਕੀਤਾ ਤੇ ਹੁਣ ਐਸ ਵਾਈ ਐਲ ਦੇ ਮਸਲੇ ਤੇ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਮਗਰਮੱਛ ਦੇ ਹੰਜੂ ਬਹਾਉਣੇ ਬੰਦ ਕਰਨੇ ਚਾਹੀਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਰਾਹੀਂ ਕੀਤਾ
ਇਸ ਸਮੇਂ ਸਿੰਗੜੀਵਾਲ ਨੇ ਕਿਹਾ ਪੰਜਾਬ ਦੀ ਮੌਜੂਦਾ ਸ. ਭਗਵੰਤ ਸਿੰਘ ਮਾਨ ਸਰਕਾਰ ਦਾ ਇਹ ਕਾਨੂੰਨੀ ਤੇ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਉਹ ਸਭ ਤੋਂ ਪਹਿਲੇ ਪਾਣੀ ਦੀ ਮਲਕੀਅਤ ਦਾ ਦਾਅਵਾ ਪੇਸ਼ ਕਰੇ । ਸੈਂਟਰ ਵੱਲੋ ਪਾਣੀ ਖੋਹਣ ਲਈ ਦਿੱਤੇ ਗਏ ਅਵਾਰਡ, ਉਪਰੰਤ ਬਣਾਏ ਟ੍ਰਿਬਿਊਨਲ ਦੀ ਕੋਈ ਮਹੱਤਤਾ ਨਹੀ ਹੈ, ਕਿਉਂਕਿ ਰੀਪੇਰੀਅਨ ਕਾਨੂੰਨ ਅਨੁਸਾਰ ਪਾਣੀ ਦੀ ਮਲਕੀਅਤ ਦਾ ਹੱਕ ਪੰਜਾਬ ਦਾ ਹੈ ਜਿਸ ਨੂੰ ਸੈਂਟਰ ਦੇ ਹੁਕਮਰਾਨਾਂ ਨੇ ਅੱਜ ਤੱਕ ਪੰਜਾਬ ਨੂੰ ਅਣਗੌਲਿਆ ਕੀਤਾ ਹੋਇਆ ਹੈ । ਪੰਜਾਬ ਦੇ ਪਾਣੀਆ ਦੀ ਮਲਕੀਅਤ ਤੇ ਉਸਨੂੰ ਵੰਡਣ ਦਾ ਅਧਿਕਾਰ ਸਿਰਫ਼ ਤੇ ਸਿਰਫ ਪੰਜਾਬ ਦਾ ਹੈ, ਉਸ ਵਿਚ ਸੈਂਟਰ ਦੇ ਹੁਕਮਰਾਨ ਜਾਂ ਕਿਸੇ ਹੋਰ ਸੂਬੇ ਦਾ ਕੋਈ ਅਧਿਕਾਰ ਖੇਤਰ ਨਹੀ ਹੈ । ਸਭ ਤੋਂ ਪਹਿਲੇ ਸਾਡੇ ਪਾਣੀਆ ਦੀ ਮਲਕੀਅਤ ਦਾ ਕਾਨੂੰਨੀ ਹੱਕ ਦਿੱਤਾ ਜਾਵੇ, ਉਪਰੰਤ ਪੰਜਾਬ, ਪੰਜਾਬੀ ਤੇ ਪੰਜਾਬ ਸਰਕਾਰ ਫੈਸਲਾ ਕਰਨਗੇ ਕਿ ਅਸੀ ਪਾਣੀ ਕਿਸੇ ਨੂੰ ਦੇਣਾ ਹੈ ਜਾਂ ਨਹੀ ।”
ਇਸ ਸਮੇਂ ਸਿੰਗੜੀਵਾਲ ਨੇ ਕਿਹਾ ਕਿ ਪੰਜਾਬ ਦਾ ਮਲਕਾਨਾ ਹੱਕ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਜਾਂ ਕਿਸੇ ਵੀ ਹੋਰ ਇੰਡੀਆ ਦੇ ਕਾਨੂੰਨ ਜਾਂ ਐਕਟ ਨੇ ਖਤਮ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੈਟਰ ਦੇ ਹੁਕਮਰਾਨਾਂ ਵੱਲੋ ਪਾਣੀਆ ਦੇ ਮੁੱਦੇ ਉਤੇ ਪੰਜਾਬ ਸੂਬੇ ਨਾਲ ਹੁਣ ਤੱਕ ਕੀਤੇ ਜਾਂਦੇ ਆ ਰਹੇ ਧੋਖੇ ਫਰੇਬਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਪੰਜਾਬ ਰੀਆਗੇਨਾਈਜੇਸਨ ਐਕਟ 1966 ਦੇ ਸੈਕਸਨ 78, 79 ਅਤੇ 80 ਰਾਹੀ ਭਾਖੜਾ-ਬਿਆਸ ਮੈਨੇਜਮੈਟ ਬੋਰਡ ਬਣਾਕੇ ਪਾਣੀ ਦੀ ਪ੍ਰਬੰਧ ਗੈਰ ਕਾਨੂੰਨੀ ਤਰੀਕੇ ਆਪਣੇ ਕੋਲ ਲੈ ਲਿਆ । ਉਸ ਉਪਰੰਤ ਐਮਰਜੈਸੀ ਦੌਰਾਨ 1976 ਵਿਚ ਇੰਦਰਾ ਗਾਂਧੀ ਨੇ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਦੇ ਕੁੱਲ ਪਾਣੀ ਦਾ ਹਰਿਆਣੇ ਨੂੰ ਅੱਧਾ ਹਿੱਸਾ ਦੇਣ ਦੇ ਅਵਾਰਡ ਦਾ ਜ਼ਬਰੀ ਐਲਾਨ ਕੀਤਾ । 1978 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਸਮੇ ਚੌਧਰੀ ਦੇਵੀ ਲਾਲ ਨਾਲ ਦੋਸਤੀ ਪੁਗਾਉਦੇ ਹੋਏ ਗੈਰ-ਕਾਨੂੰਨੀ ਐਸ.ਵਾਈ.ਐਲ ਨਹਿਰ ਲਈ ਜਮੀਨ ਹਾਸਿਲ ਕੀਤੀ । ਫਿਰ 1982 ਵਿਚ ਇੰਦਰਾ ਗਾਂਧੀ ਨੇ ਕਪੂਰੀ ਵਿਖੇ ਨਹਿਰ ਦਾ ਜੋ ਨੀਂਹ ਪੱਥਰ ਰੱਖਿਆ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਚਾਂਦੀ ਦੀ ਕਹੀ ਦੇ ਕੇ ਕੇਵਲ ਨਹਿਰ ਦਾ ਹੀ ਟੱਕ ਲਗਾਉਣ ਵਿਚ ਯੋਗਦਾਨ ਨਹੀ ਪਾਇਆ, ਲੇਕਿਨ ਪੰਜਾਬ ਦੇ ਪਾਣੀਆ ਨੂੰ ਲੁਟਾਉਣ ਵਿਚ ਵੀ ਯੋਗਦਾਨ ਕੀਤਾ ।

you tube :<iframe width=”560″ height=”315″ src=”https://www.youtube.com/embed/XUPMlY6S8l0?si=om6Y8TseK5kQSqUs” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

you tube :<iframe width=”560″ height=”315″ src=”https://www.youtube.com/embed/Nm35-ibJVrA?si=oYkSaSudHLfaoxmK” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

you tube :<iframe width=”560″ height=”315″ src=”https://www.youtube.com/embed/dXIErVqc7Fo?si=Hhnc9-g0RJt4pF3l” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

you tube :<iframe width=”560″ height=”315″ src=”https://www.youtube.com/embed/dXIErVqc7Fo?si=gIdS1cLOS6lLVhu-” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

you tube :<iframe width=”560″ height=”315″ src=”https://www.youtube.com/embed/RRlQcIMyBh0?si=wWg7Ikwp3qd7D1Mz” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>