ਪੁਣੇ ਪੋਰਸ਼ ਤੋਂ ਬਾਅਦ ਚੇਨਈ ‘ਚ BMW ਕਾਂਡ, ਰਾਜ ਸਭਾ ਮੈਂਬਰ ਦੀ ਕੁੜੀ ਨੇ ਕੁਚਲਿਆ ਵਿਅਕਤੀ, ਥਾਣੇ ‘ਚੋਂ ਹੀ ਮਿਲੀ ਜ਼ਮਾਨਤ
(TTT)ਪੁਣੇ ਪੋਰਸ਼ ਕਾਂਡ (Pune Porshe Case) ਤੋਂ ਬਾਅਦ ਹੁਣ ਤਾਮਿਲਨਾਡੂ ‘ਚ ‘ਹਿੱਟ ਐਂਡ ਰਨ’ (Hit and run case) ਦਾ ਇੱਕ ਹੋਰ ਖੌਫਨਾਕ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੇਨਈ ਵਿੱਚ ਰਾਜ ਸਭਾ ਮੈਂਬਰ ਬਿਦਾ ਮਸਤਾਨ ਰਾਓ ਦੀ ਕੁੜੀ ਨੇ ਸੜਕ ਕਿਨਾਰੇ ਸੋ ਰਹੇ ਇੱਕ ਵਿਅਕਤੀ ਨੂੰ ਆਪਣੀ BMW ਕਾਰ ਨਾਲ ਕੁਚਲ ਦਿੱਤਾ ਹੈ। ਨਤੀਜੇ ਵੱਜੋਂ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਰਾਜ ਸਭਾ ਮੈਂਬਰ ਬਿਦਾ ਮਸਤਾਨ ਰਾਓ (Rajya Sabha member Bida Mastan Rao) ਦੀ ਕੁੜੀ ਮਾਧੁਰੀ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ। ਬੀਡਾ ਮਸਤਾਨ ਰਾਓ ਵਾਈਐਸਆਰ ਕਾਂਗਰਸ ਪਾਰਟੀ (YSR Congress Party) ਦੇ ਰਾਜ ਸਭਾ ਮੈਂਬਰ ਹੈ।
ਪੁਣੇ ਪੋਰਸ਼ ਤੋਂ ਬਾਅਦ ਚੇਨਈ ‘ਚ BMW ਕਾਂਡ, ਰਾਜ ਸਭਾ ਮੈਂਬਰ ਦੀ ਕੁੜੀ ਨੇ ਕੁਚਲਿਆ ਵਿਅਕਤੀ, ਥਾਣੇ ‘ਚੋਂ ਹੀ ਮਿਲੀ ਜ਼ਮਾਨਤ
Date: