ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ ’ਚ ਪਹੁੰਚਿਆ ਅਫਗਾਨਿਸਤਾਨ, ਆਸਟ੍ਰੇਲੀਆ ਵਿਸ਼ਵ ਕੱਪ ਚੋਂ ਬਾਹਰ
(TTT)ਅਫਗਾਨਿਸਤਾਨ ਦੀ ਟੀਮ ਨੇ ਬੰਗਲਾਦੇਸ਼ ਖਿਲਾਫ ਜਿੱਤ ਦਰਜ ਕਰਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਅਫਗਾਨਿਸਤਾਨ ਦੀ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਖੇਡਣ ਜਾ ਰਹੀ ਹੈ। ਅਫਗਾਨਿਸਤਾਨ ਕ੍ਰਿਕਟ ਲਈ ਇਹ ਇਤਿਹਾਸਕ ਪਲ ਹੈ। ਇਸ ਨਾਲ ਆਸਟ੍ਰੇਲੀਆ ਦੀਆਂ ਟੀ-20 ਵਿਸ਼ਵ ਕੱਪ 2024 ਦਾ ਸੈਮੀਫਾਈਨਲ ਖੇਡਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਉਸ ਨੂੰ ਟੂਰਨਾਮੈਂਟ ਤੋਂ ਹਟਣਾ ਪਿਆ।
ਦੱਸ ਦਈਏ ਕਿ ਅਫਗਾਨਿਸਤਾਨ ਨੇ ਬੰਗਲਾਦੇਸ਼ ਖਿਲਾਫ ਅਹਿਮ ਮੈਚ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਟੀਮ ਸੈਮੀਫਾਈਨਲ ‘ਚ ਪਹੁੰਚ ਗਈ। ਹੁਣ ਅਫਗਾਨਿਸਤਾਨ ਦੀ ਟੀਮ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨਾਲ ਭਿੜੇਗੀ। ਸੈਮੀਫਾਈਨਲ ਮੈਚ 27 ਜੂਨ ਨੂੰ ਸਵੇਰੇ 6 ਵਜੇ ਖੇਡਿਆ ਜਾਵੇਗਾ। ਦੱਸ ਦਈਏ ਕਿ ਅਫਗਾਨ ਟੀਮ ਦਾ ਸੈਮੀਫਾਈਨਲ ਤੱਕ ਦਾ ਸਫਰ ਸ਼ਾਨਦਾਰ ਰਿਹਾ ਹੈ।