ਸੈਨਿਕ ਇੰਸਟੀਚਿਊਟ ਵਿਖੇ ਸ਼ਾਰਟ ਟਰਮ ਕੰਪਿਊਟਰ ਕੋਰਸਾਂ ਲਈ ਦਾਖ਼ਲਾ ਸ਼ੁਰੂ

Date:

ਸੈਨਿਕ ਇੰਸਟੀਚਿਊਟ ਵਿਖੇ ਸ਼ਾਰਟ ਟਰਮ ਕੰਪਿਊਟਰ ਕੋਰਸਾਂ ਲਈ ਦਾਖ਼ਲਾ ਸ਼ੁਰੂ

ਹੁਸ਼ਿਆਰਪੁਰ, 29 ਜੁਲਾਈ :(TTT) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਹੁਸ਼ਿਆਰਪੁਰ ਕੈਂਪਸ ਵਿਚ ਰੈਗੂਲਰ ਡਿਪਲੋਮਾ/ਡਿਗਰੀ ਤੋਂ ਇਲਾਵਾ ਸ਼ਾਰਟ ਟਰਮ ਕੰਪਿਊਟਰ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਘੱਟ ਤੋਂ ਘੱਟ ਯੋਗਤਾ 10ਵੀਂ/12ਵੀਂ ਪਾਸ ਹੋਣੀ ਚਾਹੀਦੀ ਹੈ। ਸ਼ਾਰਟ ਟਰਮ ਕੰਪਿਊਟਰ ਕੋਰਸਾਂ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਇਸ ਵਿਚ 75 ਫੀਸਦੀ ਜ਼ਿਲ੍ਹੇ ਦੇ ਸਾਬਕਾ ਸੈਨਿਕ ਅਤੇ ਇਨ੍ਹਾਂ ਤੋਂ ਇਲਾਵਾ 25 ਫੀਸਦੀ ਬਾਕੀ ਰਿਜ਼ਰਵ ਕੈਟੇਗਰੀ (ਐਸ.ਸੀ/ ਐਸ. ਟੀ/ਬੀ. ਸੀ) ਅਤੇ ਹੋਰ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀ ਵੀ ਦਾਖ਼ਲਾ ਲੈ ਸਕਦੇ ਹਨ।
ਉਨ੍ਹਾਂ ਨਵੇਂ ਕੋਰਸ ਚਲਾਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਅਕਸਰ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਾਂ ਤਾਂ ਡਿਗਰੀਆਂ ਵੀ ਕਰ ਚੁੱਕੇ ਹੁੰਦੇ ਹਨ ਅਤੇ ਜਾਂ ਕਰ ਰਹੇ ਹੁੰਦੇ ਹਨ, ਪਰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਕੰਮਾਂ ਵਿਚ ਮਾਹਿਰ ਨਹੀਂ ਹੁੰਦੇ, ਜਿਵੇਂ ਕਿ ਕੋਈ ਵੀ ਰਿਪੋਰਟ ਤਿਆਰ ਕਰਨਾ, ਕੋਈ ਬੇਨਤੀ ਪੱਤਰ ਲਿਖਣਾ ਜਾਂ ਪ੍ਰਿੰਟ ਕਰਨਾ, ਸਰਕਾਰੀ ਪੋਰਟਲ ‘ਤੇ ਆਪਣਾ ਵੇਰਵਾ ਦਾਖਲ ਕਰਨਾ, ਜਿਵੇਂ ਆਧਾਰ ਕਾਰਡ, ਪੈਨ ਕਾਰਡ, ਜਾਂ ਰਿਟਰਨਾਂ ਭਰਨ ਲਈ ਯੋਗ ਹੋਣਾ ਆਦਿ। ਇਨ੍ਹਾਂ ਸਾਰੇ ਕੰਮਾਂ ਵਿਚ ਅਕੈਡਮਿਕ/ਪ੍ਰੋਫੈਸ਼ਨਲ ਡਿਗਰੀ ਕਰਨ ਦੇ ਬਾਵਜੂਦ ਵੀ ਜ਼ਿਆਦਾਤਰ ਵਿਦਿਆਰਥੀ ਸਹੀ ਸਾਬਿਤ ਨਹੀਂ ਹੁੰਦੇ, ਜਦ ਕਿ ਇਹ ਕੰਮ ਤਾਂ ਰੋਜਾਨਾ ਜ਼ਿੰਦਗੀ ਦਾ ਨਿਰਬਾਹ ਕਰਨ ਲਈ ਜ਼ਰੂਰੀ ਹਨ। ਇਨ੍ਹਾਂ ਕਮੀਆਂ ਨੂੰ ਦੇਖਦੇ ਹੋਏ ਇਹ ਕੋਰਸ ਖਾਸ ਤੌਰ ‘ਤੇ ਡਿਜ਼ਾਈਨ ਕੀਤੇ ਗਏ ਹਨ, ਜਿਸ ਵਿਚ ਵਿਦਿਆਰਥੀਆਂ ਨੂੰ ਐਮ.ਐਸ ਵਰਡ, ਐਮ.ਐਸ ਐਕਸਲ, ਐਮ.ਐਸ ਪਾਵਰ ਪੁਆਇੰਟ, ਪ੍ਰੋਗਰੈਮਿੰਗ ਇੰਨ ਜਾਵਾ, ਪ੍ਰੋਗਰੈਮਿੰਗ ਇੰਨ ਸੀ ਪਲੱਸ ਪਲੱਸ, ਐਚ. ਟੀ. ਐਮ. ਐਲ, ਪ੍ਰਿਟਿੰਗ, ਸਕੈਨਿੰਗ, ਈ-ਮੇਲਿੰਗ ਆਦਿ ਤੋਂ ਇਲਾਵਾ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਵੀ ਸਿਖਾਈ ਜਾਵੇਗੀ। ਇਥੇ ਵਿਦਿਆਰਥੀਆਂ ਲਈ ਲਿਖਤੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਕਲਾਸਾਂ ‘ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਕੋਰਸ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਈ.ਐਸ.ਓ ਤੋਂ ਪ੍ਰਮਾਣਿਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ, ਤਾਂ ਜੋ ਉਹ ਕਿਸੀ ਵੀ ਸਰਕਾਰੀ ਨੌਕਰੀ ਦੀ ਮੁੱਢਲੀ ਲੋੜ (120 ਘੰਟੇ ਦੀ ਪੜ੍ਹਾਈ) ਨੂੰ ਪੂਰਾ ਕਰਕੇ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋ ਕੇ ਆਪਣੀ ਜ਼ਿੰਦਗੀ ਦਾ ਨਿਰਬਾਹ ਚੰਗੇ ਢੰਗ ਨਾਲ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖ਼ਲੇ ਸਬੰਧੀ ਜਾਣਕਾਰੀ ਦਫ਼ਤਰ ਵਿਖੇ ਕਿਸੇ ਵੀ ਕੰਮਕਾਜ਼ ਵਾਲੇ ਦਿਨ ਲਈ ਜਾ ਸਕਦੀ ਹੈ । ਵਧੇਰੇ ਜਾਣਕਾਰੀ ਲਈ ਫੋਨ ਨੰਬਰ 98157-05178, 01882-246812 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share post:

Subscribe

spot_imgspot_img

Popular

More like this
Related

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...